ਫੈਡਰਰ ਨੂੰ ਪਛਾੜ ਕੇ ਥਿਏਮ ਤੀਜੇ ਸਥਾਨ ’ਤੇ ਪਹੁੰਚੇ

Tuesday, Mar 03, 2020 - 04:27 PM (IST)

ਫੈਡਰਰ ਨੂੰ ਪਛਾੜ ਕੇ ਥਿਏਮ ਤੀਜੇ ਸਥਾਨ ’ਤੇ ਪਹੁੰਚੇ

ਸਪੋਰਟਸ ਡੈਸਕ— ਆਸਟਰੇਲੀਆ ਦੇ ਡੋਮੀਨਿਕ ਥਿਏਮ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਪਛਾੜ ਕੇ ਏ. ਟੀ. ਪੀ. ਰੈਂਕਿੰਗ ’ਚ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਥਿਏਮ ਦੇ 7045 ਅੰਕ ਹਨ ਅਤੇ ਇਸ ਦੇ ਨਾਲ ਹੀ ਉਹ ਇਕ ਸਥਾਨ ਦੀ ਛਾਲ ਨਾਲ ਤੀਜੇ ਸਥਾਨ ’ਤੇ ਆ ਗਏ ਹਨ।

ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਪੇਨ ਦੇ ਰਾਫੇਲ ਨਡਾਲ ਹਾਲਾਂਕਿ ਅਜੇ ਵੀ ਪਹਿਲੇ ਅਤੇ ਦੂਜੇ ਸਥਾਨ ’ਤੇ ਮੌਜੂਦ ਹਨ। ਜੋਕੋਵਿਚ ਦੇ 10220 ਅਤ ਨਡਾਲ ਦੇ 9850 ਅੰਕ ਹਨ। 38 ਸਾਲਾ ਫੈਡਰਰ ਇਕ ਸਥਾਨ ਦੀ ਗਿਰਾਵਟ ਦੇ ਨਾਲ 6630 ਅੰਕਾਂ ਦੇ ਨਾਲ ਚੌਥੇ ਅਤੇ ਰੂਸ ਦੇ ਡੇਨਿਲ ਮੇਦਵੇਦੇਵ 5890 ਅੰਕ ਦੇ ਨਾਲ ਪੰਜਵੇਂ ਸਥਾਨ ’ਤੇ ਹਨ।


author

Tarsem Singh

Content Editor

Related News