ਯੁਵਰਾਜ ਸਿੰਘ ਵਿਰੁੱਧ ਘਰੇਲੂ ਹਿੰਸਾ ਦਾ ਮਾਮਲਾ ਹੋਇਆ ਖਤਮ
Wednesday, Sep 11, 2019 - 10:16 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਤੇ ਉਸਦੇ ਪਰਿਵਾਰ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਯੁਵੀ ਦੇ ਪਰਿਵਾਰ ਨੇ ਹੁਣ ਦੱਸਿਆ ਹੈ ਕਿ ਹੁਣ ਇਹ ਮਾਮਲਾ ਖਤਮ ਹੋ ਗਿਆ ਹੈ ਤੇ ਇਸ ਮਾਮਲੇ 'ਚ ਇਸ ਕ੍ਰਿਕਟਰ ਦਾ ਨਾਂ ਬਦਕਿਸਮਤੀ ਤਰੀਕੇ ਨਾਲ ਘਸੀਟਿਆ ਗਿਆ। ਯੁਵਰਾਜ ਦੇ ਪਰਿਵਾਰ ਨੇ ਦੱਸਿਆ ਕਿ ਦੋਸ਼ੀ ਦੇ ਮੁਆਫੀ ਮੰਗਣ ਤੋਂ ਬਾਅਦ ਹਾਲ 'ਚ ਇਹ ਮਾਮਲਾ ਖਤਮ ਹੋ ਗਿਆ ਹੈ।
ਪਰਿਵਾਰ ਨੇ ਕਿਹਾ ਕਿ ਯੁਵਰਾਜ ਹੁਣ ਸੁੱਖ ਦਾ ਸਾਹ ਲੈ ਸਕਦਾ ਹੈ। ਜੋਰਾਵਰ (ਯੁਵੀ ਦਾ ਭਰਾ) ਤੋਂ ਅਲੱਗ ਰਹਿ ਰਹੀ ਉਸਦੀ ਪਤਨੀ ਆਕਾਂਸ਼ਾ ਸ਼ਰਮਾ ਨੇ ਯੁਵਰਾਜ ਦੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। 4 ਮਹੀਨੇ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਕਾਂਸ਼ਾ ਤੇ ਜੋਰਾਵਰ ਦੇ ਵਿਚ ਇਸ ਮਹੀਨੇ ਤਲਾਕ ਹੋ ਗਿਆ। ਆਕਾਂਸ਼ਾ ਨੇ ਯੁਵਰਾਜ ਤੇ ਉਸਦੇ ਪਰਿਵਾਰ ਵਿਰੁੱਧ ਝੂਠੇ ਦੋਸ਼ ਲਗਾਉਣ ਦੇ ਲਈ ਉਸ ਤੋਂ ਮੁਆਫੀ ਮੰਗੀ। ਯੁਵਰਾਜ ਦੇ ਪਰਿਵਾਰ ਨੇ ਬਿਆਨ 'ਚ ਕਿਹਾ ਕਿ ਆਪਣੇ ਖਿਲਾਫ ਕਾਨੂੰਨ ਦੀ ਪ੍ਰਕ੍ਰਿਆ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਹੋਣ ਦੇ ਕਾਰਨ ਆਕਾਂਸ਼ਾ ਸ਼ਰਮਾ ਨੇ ਮੁਆਫੀ ਮੰਗ ਲਈ ਹੈ ਤੇ ਸਵੀਕਾਰ ਕੀਤਾ ਹੈ ਕਿ ਉਸਦੇ ਸਾਰੇ ਦੋਸ਼ ਝੂਠੇ ਤੇ ਗਲਤ ਹਨ। ਉਸ ਨੇ ਇਹ ਦੋਸ਼ਾਂ ਨੂੰ ਵਾਪਸ ਲੈ ਲਿਆ ਹੈ।