ਕੀ PCA ’ਤੇ ਕਬਜ਼ਾ ਕਰਨਾ ਚਾਹੁੰਦੀ ਹੈ AAP? ਅਦਾਲਤ ਨੇ ਕਈਆਂ ਦੇ ਮਨਸੂਬਿਆਂ ’ਤੇ ਫੇਰਿਆ ਪਾਣੀ

Saturday, Nov 19, 2022 - 09:15 PM (IST)

ਜਲੰਧਰ (ਵਿਸ਼ੇਸ਼) : ਹਾਈ ਕੋਰਟ ਵਲੋਂ ਪੀ. ਸੀ. ਏ. ਦੀ 20 ਨਵੰਬਰ ਦੀ ਮੀਟਿੰਗ ਲਈ ਕੋਰਟ ਕਮਿਸ਼ਨਰ ਦੀ ਨਿਯੁਕਤੀ ਨਾਲ ਉਨ੍ਹਾਂ ਲੋਕਾਂ ਦੇ ਮਨਸੂਬਿਆਂ ’ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ ਜਿਹੜੇ ਪੀ. ਸੀ. ਏ. ਨੂੰ ਬਿਨਾਂ ਕਾਇਦੇ-ਕਾਨੂੰਨ ਦੇ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ। ਐਸੋਸੀਏਸ਼ਨ ਦੇ ਲਾਈਫ ਟਾਈਮ ਮੈਂਬਰ ਤੇ ਸਾਬਕਾ ਟੈਸਟ ਖਿਡਾਰੀ ਯੋਗਰਾਜ ਸਿੰਘ ਨੇ ਪੰਜਾਬ-ਹਰਿਆਣਾ ਵਿਚ ਇਕ ਪਟੀਸ਼ਨ ਇਸ ਆਧਾਰ ’ਤੇ ਪਾਈ ਸੀ ਕਿ 20 ਨਵੰਬਰ ਦੀ ਮੀਟਿੰਗ ਵਿਚ ਸਾਰਿਆਂ ਨੂੰ ਬੁਲਾਉਣ ਦੀ ਬਜਾਏ ਸਿਰਫ ਉਨ੍ਹਾਂ ਲੋਕਾਂ ਨੂੰ ਬੁਲਾਇਆ ਗਿਆ ਹੈ, ਜਿਹੜੇ ਕ੍ਰਿਕਟ ਤੇ ਐਸੋਸੀਏਸ਼ਨ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ। ਇਸ ਸ਼ਿਕਾਇਤ ਦੇ ਆਧਾਰ ’ਤੇ ਕੋਰਟ ਨੇ ਇਸ ਮੀਟਿੰਗ  ’ਤੇ ਨਜ਼ਰ ਰੱਖਣ ਲਈ ਕੋਰਟ ਕਮਿਸ਼ਨਰ ਦੀ ਤਾਇਨਾਤੀ ਕੀਤੀ ਹੈ, ਜਿਹੜੇ ਉੱਥੇ ਹੋਣ ਵਾਲੇ ਰੌਲੇ-ਰੱਪੇ ’ਤੇ ਨਜ਼ਰ ਰੱਖਣਗੇ ਤੇ ਹਾਈ ਕੋਰਟ ਨੂੰ ਇਸਦੀ ਰਿਪੋਰਟ ਦੇਣਗੇ।

ਪੀ. ਸੀ. ਏ. ਵਿਚ ਜਿਹੜੇ ਹਾਲਾਤ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਅਨੁਸਾਰ ਇਸ ਸਾਰੇ ਰੌਲੇ-ਰੱਪੇ ਨੂੰ ਬਣਾਉਣ ਤੇ ਉਸ ਨੂੰ ਫੈਲਾਉਣ ਵਿਚ ਉਦਯੋਪਤੀ  ਤੇ ਸਾਬਕਾ ਪੀ. ਸੀ. ਏ. ਮੁਖੀ ਆਪਣੀਆਂ ਕੋਝੀਆਂ ਚਾਲਾਂ ਨਾਲ ਉਸੇ ਪੀ. ਸੀ. ਏ. ਦਾ ਮਾਹੌਲ ਖਰਾਬ ਕਰ ਰਿਹਾ ਹੈ, ਜਿਸ ਦਾ ਉਹ 2 ਵਾਰ ਮੁਖੀ ਰਹਿ ਚੁੱਕੇ ਹੈ। ਕੂਲਿੰਗ ਪੀਰੀਅਡ ਦੇ ਕਾਰਨ ਇਸ ਵਾਰ ਉਹ ਮੁਖੀ ਨਹੀਂ ਬਣ ਸਕਦਾ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਉਹ ਸਾਰਾ ਬਖੇੜਾ ਕਿਸ ਨੂੰ ਫਾਇਦਾ ਪਹੁੰਚਾਉਣ ਲਈ ਕਰ ਰਿਹਾ ਹੈ। ਉਹ ਕਿਸ ਦੇ ਲਈ ਮੀਟਿੰਗ ਤੋਂ ਪਹਿਲਾਂ 19 ਦੀ ਰਾਤ ਨੂੰ ਆਪਣੇ ਸਮਰਥਕਾਂ ਦੇ ਨਾਲ ਡਿਨਰ ਦਾ ਆਯੋਜਨ ਚੰਡੀਗੜ੍ਹ ਵਿਚ ਕਰ ਰਿਹਾ ਹੈ। ਆਖਿਰ ਕਿਸਦੇ ਲਈ?

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ ਪੋਸਟ 'ਤੇ ਕੀਤੇ Comment ਨੂੰ ਲੈ ਕੇ ਵਿਦਿਆਰਥੀਆਂ ਵਿਚਾਲੇ ਹੋਈ ਖੂਨੀ ਝੜਪ, 4 ਜ਼ਖ਼ਮੀ

ਇਹ ਇਕ ਅਜਿਹਾ ਪ੍ਰਸ਼ਨ ਹੈ ਜਿਸ ਨੂੰ ਜਾਨਣ ਲਈ ਹਰ ਕੋਈ ਉਤਸ਼ਾਹਿਤ ਹੈ। ਕ੍ਰਿਕਟ ਦੇ ਖੇਤਰ ਵਿਚ ਸਿਆਸੀ ਗਲਿਆਰਿਆਂ ਤੇ ਪ੍ਰਸ਼ਾਸਨਿਕ ਤੰਤਰ-ਮੰਤਰ ਨਾਲ ਜਿਹੜੀ ਖਬਰ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ, ਉਹ ਖਬਰ ਪੰਜਾਬ ਤੇ ਕ੍ਰਿਕਟ ਦੀ ਦੁਨੀਅਾ ਲਈ ਚੰਗੀ ਨਹੀਂ ਹੈ। ਖਬਰ ਇਹ ਹੈ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਕ੍ਰਿਕਟ ਐਸੋਸੀਏਸ਼ਨ ’ਤੇ ਕਬਜ਼ਾ ਕਰਨ ਜਾ ਰਹੀ ਹੈ, ਜਿਸ ਨੂੰ ਮੁਖੀ ਬਣਾਉਣ ਦੇ ਮਨਸੂਬੇ ਇਹ ਸਾਬਕਾ ਮੁਖੀ ਘੜ  ਰਿਹਾ ਹੈ। ਉਹ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਸੀਨੀਅਰ ਨੇਤਾ ਹੈ। ਪ੍ਰਸ਼ਾਸਨ ਤੇ ਪੁਲਸ ਦਾ ਇਨ੍ਹਾਂ ਲੋਕਾਂ ਨੂੰ ਪੂਰਾ ਸਹਿਯੋਗ ਮਿਲੇਗਾ, ਅਜਿਹਾ ਸ਼ੱਕ ਵੀ ਪ੍ਰਗਟ ਕੀਤਾ ਜਾ ਰਿਹਾ ਹੈ।

ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਤੇ ਕਾਂਗਰਸ ਨਾਲ ਸਬੰਧਤ ਲੋਕ ਜਿਹੜੇ ਪੀ. ਸੀ. ਏ. ਦੇ ਲਾਈਫ ਟਾਈਮ ਮੈਂਬਰ ਹਨ, ਉਹ ਮੀਟਿੰਗ ਵਿਚ ਆਪਣਾ ਕੀ ਰਵੱਈਆ ਅਪਣਾਉਂਦੇ ਹਨ, ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਪੀ. ਸੀ. ਏ. ’ਤੇ ਆਮ ਆਦਮੀ ਪਾਰਟੀ ਆਪਣਾ ਕਬਜ਼ਾ ਕਰਨ ਦੇ ਹਥਕੰਡੇ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਹੋਵੇਗਾ ਜਾਂ ਹੋਣ ਜਾ ਰਿਹਾ ਹੈ, ਇਸ ’ਤੇ ਹਰ ਕਿਸੇ ਦੇ ਵੱਖ-ਵੱਖ ਵਿਚਾਰ ਹਨ। ਕਈਆਂ ਦੇ ਮੰਨ ਵਿਚ ਇਹ ਸਵਾਲ ਵੀ ਹੈ ਕਿ ਕੀ ਅਸਲੀਅਤ ਵਿਚ ਆਮ ਆਦਮੀ ਪਾਰਟੀ ਪੀ. ਸੀ. ਏ.’ਤੇ ਕਬਜ਼ਾ ਕਰਨ ਜਾ ਰਿਹੀ ਹੈ?

ਜਿਸ ਨੂੰ ਮੁਖੀ ਬਣਾਉਣ ਦੇ ਮਨਸੂਬੇ ਇਹ ਸਾਬਕਾ ਮੁਖੀ ਘੜ ਰਿਹਾ ਹੈ, ਉਹ ਆਮ ਆਦਮੀ ਪਾਰਟੀ  ਦਿੱਲੀ ਦਾ ਸੀਨੀਅਰ ਨੇਤਾ ਹੈ। ਉਸ ਨੂੰ ਪ੍ਰਸ਼ਾਸਨ ਤੇ ਪੁਲਸ ਦਾ ਪੂਰਾ ਸਹਿਯੋਗ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anuradha

Content Editor

Related News