ਜੋਕੋਵਿਚ ਨੇ ਸਿਤਸਿਪਾਸ ਨੂੰ ਹਰਾ ਕੇ 5ਵੀਂ ਵਾਰ ਜਿੱਤਿਆ ਦੁਬਈ ਓਪਨ ਦਾ ਖਿਤਾਬ

Sunday, Mar 01, 2020 - 03:28 PM (IST)

ਜੋਕੋਵਿਚ ਨੇ ਸਿਤਸਿਪਾਸ ਨੂੰ ਹਰਾ ਕੇ 5ਵੀਂ ਵਾਰ ਜਿੱਤਿਆ ਦੁਬਈ ਓਪਨ ਦਾ ਖਿਤਾਬ

ਸਪੋਰਟਸ ਡੈਸਕ— ਵਰਲਡ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਫਾਈਨਲ 'ਚ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਨੂੰ ਸਿੱਧੇ ਸੈੱਟਾਂ 'ਚ 6-3,6-4 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ। PunjabKesariਜੋਕੋਵਿਚ ਨੇ ਸਿਤਸਿਪਾਸ ਨੂੰ ਇਕ ਘੰਟਾ 17 ਮਿੰਟ ਤਕ ਚੱਲੇ ਇਸ ਮੁਕਾਬਲੇ 'ਚ ਇਕ ਪਾਸੜ ਅੰਦਾਜ਼ 'ਚ ਹਾਰ ਦਿੱਤੀ ਅਤੇ ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਖਿਤਾਬ 5ਵੀਂ ਵਾਰ ਜਿੱਤ ਲਿਆ। ਜੋਕੋਵਿਚ ਇਸ ਟੂਰਨਾਮੈਂਟ ਦੇ ਫਾਈਨਲ 'ਚ 6ਵੀਂ ਵਾਰ ਅਤੇ 2015 ਤੋਂ ਬਾਅਦ ਪਹਿਲੀ ਵਾਰ ਪੁੱਜੇ ਸਨ।PunjabKesari


Related News