ਜੋਕੋਵਿਚ ਲਗਾਤਾਰ ਤੀਜੇ ਸਾਲ ਮੋਂਟੇਕਾਰਲੋ ਮਾਸਟਰਸ ’ਚੋਂ ਜਲਦੀ ਬਾਹਰ

04/15/2023 8:12:24 PM

ਮੋਨਾਕੋ- ਨੋਵਾਕ ਜੋਕੋਵਿਚ ਲਗਾਤਾਰ ਤੀਜੇ ਸਾਲ ਮੋਂਟੇਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਵਿਚੋਂ ਜਲਦੀ ਬਾਹਰ ਹੋ ਗਿਆ ਹੈ। ਇਕ ਮਹੀਨੇ ਦੇ ਆਰਾਮ ਤੋਂ ਬਾਅਦ ਕਲੇਅ ਕੋਰਟ ’ਤੇ ਸੈਸ਼ਨ ਦਾ ਆਪਣਾ ਦੂਜਾ ਮੈਚ ਖੇਡਣ ਵਾਲੇ ਚੋਟੀ ਰੈਂਕਿੰਗ ਦੇ ਜੋਕੋਵਿਚ ਨੂੰ ਇੱਥੇ ਖੇਡੇ ਗਏ ਮੈਚ ਵਿਚ ਲੋਰੇਂਜੋ ਮੁਸੇਟੀ ਨੇ 4-6, 7-5, 6-4 ਨਾਲ ਹਰਾਇਆ। ਸਰਬੀਆ ਦਾ ਇਹ ਖਿਡਾਰੀ ਅਜੇ ਵੀ ਕਲੇਅ ਕੋਰਟ ’ਤੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


Tarsem Singh

Content Editor

Related News