ਜੋਕੋਵਿਚ ਆਸਟਰੇਲੀਆ ’ਚ ATP ਕੱਪ ਤੋਂ ਹਟਿਆ

12/29/2021 8:59:02 PM

ਸਿਡਨੀ- ਦੁਨੀਆ ਦੇ ਨੰਬਰ 1 ਖਿਡਾਰੀ ਨੋਵਾਕ ਜੋਕੋਵਿਚ ਸੈਸ਼ਨ ਦੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਤੋਂ ਪਹਿਲਾਂ ਆਸਟਰੇਲੀਆ ’ਚ ਹੋਣ ਵਾਲੇ ਏ. ਟੀ. ਪੀ. ਕੱਪ ਤੋਂ ਹਟ ਗਿਆ ਹੈ। ਆਯੋਜਕਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੋਕੋਵਿਚ ਦੇ ਹਟਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਸਰਬੀਆ ਦੇ ਇਸ ਟਾਪ ਰੈਂਕਿੰਗ ਵਾਲੇ ਖਿਡਾਰੀ ਨੇ ਹਾਲ ਹੀ ਦੇ ਸਮੇਂ ਮਹੀਨੇ ’ਚ ਕੋਵਿਡ-19 ਟੀਕਾਕਰਨ ਦੀ ਆਪਣੀ ਸਥਿਤੀ ਦਾ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ। ਆਸਟਰੇਲੀਆ ਦੇ ਸਖਤ ਨਿਯਮ ਅਨੁਸਾਰ ਸਾਰੇ ਖਿਡਾਰੀਆਂ, ਅਧਿਕਾਰੀਆਂ ਤੇ ਪ੍ਰਸ਼ੰਸਕਾਂ ਦਾ ਕੋਵਿਡ-19 ਖਿਲਾਫ ਪੂਰਨ ਟੀਕਾਕਰਨ ਜ਼ਰੂਰੀ ਹੈ। 

ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ

PunjabKesari


ਏ. ਟੀ. ਪੀ. ਕੱਪ ਦੇ ਆਯੋਜਕਾਂ ਨੇ ਟੀਮ ਦੇ ਅਪਡੇਟ ’ਚ ਜੋਕੋਵਿਚ ਦੇ ਹਟਣ ਦਾ ਖੁਲਾਸਾ ਕੀਤਾ। ਇਸ 16 ਦੇਸ਼ਾਂ ਦੇ ਟੂਰਨਾਮੈਂਟ ’ਚ ਆਸਟਰੀਆ ਦੀ ਜਗ੍ਹਾ ਫਰਾਂਸ ਨੂੰ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਡੋਮੀਨਿਕ ਥੀਮ ਅਤੇ ਡੈਨਿਸ ਨੋਵਾਕ ਹਟ ਗਏ ਹਨ। ਸਰਬੀਆ ਲਈ ਜੋਕੋਵਿਚ ਦੀ ਜਗ੍ਹਾ ਦੁਸਾਨ ਲਾਜੋਵਿਚ ਲਵੇਗਾ। ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਰੂਸ ਦੇ ਆਂਦਰੇ ਰੂਬਲੇਵ ਅਤੇ ਟੀਮ ਦੇ ਉਸ ਦੇ ਸਾਥੀ ਅਸਲਾਨ ਕਰਾਤਸੇਵ ਅਤੇ ਯੋਵਗੇਨੀ ਡੋਨਸਕਾਏ ਵੀ ਟੂਰਨਾਮੈਂਟ ਤੋਂ ਹਟ ਗਏ ਹਨ। ਏ. ਟੀ. ਪੀ. ਕੱਪ ਸਿਡਨੀ ’ਚ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ।

ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News