ਜੋਕੋਵਿਚ ਨੇ ਫੈਡਰਰ ਨੂੰ ਹਰਾ ਕੇ ਸਿਨਸਿਨਾਟੀ ਖਿਤਾਬ ਜਿੱਤਿਆ

Monday, Aug 20, 2018 - 11:32 PM (IST)

ਜੋਕੋਵਿਚ ਨੇ ਫੈਡਰਰ ਨੂੰ ਹਰਾ ਕੇ ਸਿਨਸਿਨਾਟੀ ਖਿਤਾਬ ਜਿੱਤਿਆ

ਮਾਸਨ— ਨੋਵਾਕ ਜੋਕੋਵਿਚ ਨੇ ਪੁਰਾਣੇ ਵਿਰੋਧੀ ਰੋਜਰ ਫੈਡਰਰ ਨੂੰ 6-4, 6-4 ਨਾਲ ਹਰਾ ਕੇ ਪਹਿਲੀ ਵਾਰ ਵੈਸਟਰਨ ਐਂਡ ਸਦਰਨ ਓਪਨ ਚੈਂਪੀਅਨਸ਼ਿਪ ਜਿੱਤ ਲਈ ਹੈ।  ਫੈਡਰਰ ਇਥੇ 7 ਵਾਰ ਦਾ ਚੈਂਪੀਅਨ ਹੈ ਤੇ ਪਹਿਲੀ ਵਾਰ ਫਾਈਨਲ ਹਾਰਿਆ ਹੈ। ਜੋਕੋਵਿਚ ਤੋਂ ਬਾਅਦ ਸਾਰੇ 9 ਏ. ਟੀ. ਪੀ. ਮਾਸਟਰਸ 1000 ਖਿਤਾਬ ਜਿੱਤਣ ਵਾਲਾ ਉਹ ਪਹਿਲਾ ਖਿਡਾਰੀ ਬਣ ਗਿਆ ਹੈ। ਉਹ 5 ਵਾਰ ਫਾਈਨਲ ਹਾਰ ਚੁੱਕਾ ਹੈ ਤੇ 3 ਵਾਰ ਤਾਂ ਫੈਡਰਰ ਨੇ ਹੀ ਉਸ ਨੂੰ ਹਰਾਇਆ ਹੈ। ਫੈਡਰਰ ਵਿਰੁੱਧ ਗ੍ਰੈਂਡਸਲੈਮ ਫਾਈਨਲ ਵਿਚ ਉਸ ਦਾ ਰਿਕਾਰਡ 3-1 ਦਾ ਹੈ ਤੇ ਓਵਰਆਲ ਚੈਂਪੀਅਨਸ਼ਿਪ ਮੈਚਾਂ 'ਚ 16-6 ਦਾ ਹੈ, ਜਿਸ ਵਿਚ 2-15 ਵਿੰਬਲਡਨ ਤੇ ਅਮਰੀਕੀ  ਓਪਨ ਸ਼ਾਮਲ ਹਨ। ਮਹਿਲਾ ਵਰਗ ਵਿਚ ਕਿਕੀ ਬਰਟਸ ਨੇ ਚੋਟੀ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੂੰ 2-6, 7-6, 6-2 ਨਾਲ ਹਰਾ ਕੇ ਖਿਤਾਬ ਜਿੱਤਿਆ।


Related News