ਨੰਬਰ ਇਕ ਜੋਕੋਵਿਚ ਅਤੇ ਫੇਡਰਰ ਤੀਜੇ ਦੌਰ ''ਚ

08/14/2019 5:20:20 PM

ਸਪੋਰਟਸ ਡੈਸਕ— ਵਰਲਡ ਦੇ ਨੰਬਰ ਇਕ ਖਿਡਾਰੀ ਸਰਬਿਆ ਦੇ ਨੋਵਾਕ ਜੋਕੋਵਿਚ ਅਤੇ 20 ਵਾਰ ਦੇ ਗਰੈਂਡ ਸਲੇਮ ਜੇਤੂ ਸਵੀਟਜ਼ਰਲੈਂਡ ਦੇ ਰੋਜਰ ਫੇਡਰਰ ਨੇ ਯੂ. ਐੱਸ ਓਪਨ ਦੀ ਤਿਆਰੀ ਟੂਰਨਾਮੈਂਟ ਸਿਨਸਿਨਾਟੀ ਮਾਸਟਰਸ 'ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ। ਜੋਕੋਵਿਚ ਅਤੇ ਫੇਡਰਰ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ। ਵਰਲਡ ਨੰਬਰ ਵਨ ਖਿਡਾਰੀ ਜੋਕੋਵਿਚ ਨੇ ਵਰਲਡ ਰੈਂਕਿੰਗ 'ਚ 45ਵੇਂ ਨੰੰਬਰ 'ਤੇ ਮੌਜੂਦ ਅਮਰੀਕਾ ਦੇ ਸੈਮ ਕਵੇਰੀ ਨੂੰ ਮੰਗਲਵਾਰ ਨੂੰ ਦੂਜੇ ਦੌਰ 'ਚ ਲਗਾਤਾਰ ਸੈਟਾਂ 'ਚ 7-5 ,6-1 ਨਾਲ ਹਰਾ ਦਿੱਤਾ। PunjabKesariਸੈਮ ਨੇ ਪਹਿਲਾਂ ਰਾਊਂਡ 'ਚ ਭਲੇ ਹੀ ਜੋਕੋਵਿਚ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਜੋਕੋਵਿਚ ਸਾਹਮਣੇ ਨਹੀਂ ਟਿਕ ਸਕੇ। ਇਕ ਹੋਰ ਮੁਕਾਬਲੇ 'ਚ ਵਰਲਡ ਰੈਂਕਿੰਗ 'ਚ ਨੰਬਰ ਤਿੰਨ ਟੈਨਿਸ ਖਿਡਾਰੀ ਫੈਡਰਰ ਨੇ 55ਵੇਂ ਨੰਬਰ ਦੇ ਖਿਡਾਰੀ ਅਰਜੇਂਟੀਨਾ ਦੇ ਜੁਆਨ ਇਗਨੇਸਯੋ ਲੋਂਡੇਰੋ ਨੂੰ 6-3, 6-4 ਨਾਲ ਹਰਾ ਕੇ ਅਗਲੇ ਦੌਰ 'ਚ ਦਾਖਲ ਕਰ ਲਿਆ।PunjabKesari
ਸਪੇਨ ਦੇ ਕੁਆਲੀਫਾਇਰ ਪਾਬਲੋ ਕਾਰੇਨੋ ਬੂਸਤਾ ਨੇ ਦੂਜੇ ਦੌਰ 'ਚ 13ਵੀਂ ਸੀਡ ਅਮਰੀਕਾ ਦੇ ਜਾਨ ਇਸਨਰ ਨੂੰ ਤਿੰਨ ਸੈਟਾਂ ਦੇ ਮੁਕਾਬਲੇ 'ਚ 6-4, 6-7,7-6 ਨਾਲ ਹਰਾ ਕੇ ਤੀਜੇ ਦੌਰ 'ਚ ਦਾਖਲ ਕਰ ਲਿਆ। ਤੀਜੇ ਦੌਰ 'ਚ ਬੂਸਤਾ ਦਾ ਮੁਕਾਬਲਾ ਨੰਬਰ ਇਕ ਜੋਕੋਵਿਚ ਨਾਲ ਹੋਵੇਗਾ।


Related News