ਸ਼ਿਖਰ ਧਵਨ ਦਾ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਮਨਜ਼ੂਰ, ਅਦਾਲਤ ਨੇ ਕਹੀਆਂ ਅਹਿਮ ਗੱਲਾਂ

Thursday, Oct 05, 2023 - 04:50 PM (IST)

ਸਪੋਰਟਸ ਡੈਸਕ— ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਕ੍ਰਿਕਟਰ ਸ਼ਿਖਰ ਧਵਨ ਨੂੰ ਉਸ ਦੀ ਪਤਨੀ ਆਇਸ਼ਾ ਮੁਖਰਜੀ ਤੋਂ ਮਾਨਸਿਕ ਬੇਰਹਿਮੀ ਦੇ ਆਧਾਰ 'ਤੇ ਤਲਾਕ ਦੇ ਦਿੱਤਾ। ਪਟਿਆਲਾ ਹਾਊਸ ਕੋਰਟ ਦੇ ਜੱਜ ਹਰੀਸ਼ ਕੁਮਾਰ ਨੇ ਧਵਨ ਵੱਲੋਂ ਤਲਾਕ ਦੀ ਪਟੀਸ਼ਨ ਵਿੱਚ ਕੀਤੇ ਗਏ ਸਾਰੇ ਦਾਅਵਿਆਂ ਨੂੰ ਸਵੀਕਾਰ ਕਰ ਲਿਆ, ਕਿਉਂਕਿ ਉਸ ਦੀ ਪਤਨੀ ਨੇ ਦੋਸ਼ਾਂ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਆਪਣਾ ਬਚਾਅ ਕੀਤਾ।

PunjabKesari

ਅਦਾਲਤ ਨੇ ਧਵਨ ਨੂੰ ਹੋਈ ਮਾਨਸਿਕ ਪੀੜ ਨੂੰ ਸਵੀਕਾਰ ਕੀਤਾ
ਅਦਾਲਤ ਨੇ ਧਵਨ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਨੂੰ ਮੰਨਿਆ, ਜੋ ਲੰਬੇ ਸਮੇਂ ਤੋਂ ਆਪਣੇ ਇਕਲੌਤੇ ਪੁੱਤਰ ਤੋਂ ਵੱਖ ਰਹਿਣ ਲਈ ਮਜਬੂਰ ਸੀ। ਬੱਚੇ ਦੀ ਸਥਾਈ ਹਿਰਾਸਤ 'ਤੇ ਕੋਈ ਹੁਕਮ ਜਾਰੀ ਨਾ ਕਰਦੇ ਹੋਏ, ਅਦਾਲਤ ਨੇ ਧਵਨ ਨੂੰ ਭਾਰਤ ਅਤੇ ਆਸਟ੍ਰੇਲੀਆ ਦੋਵਾਂ 'ਚ ਆਪਣੇ ਪੁੱਤਰ ਨਾਲ ਸਮਾਂ ਬਿਤਾਉਣ ਦਾ ਅਧਿਕਾਰ ਦਿੱਤਾ ਅਤੇ ਉਨ੍ਹਾਂ ਵਿਚਕਾਰ ਵੀਡੀਓ ਕਾਲ ਦੀ ਇਜਾਜ਼ਤ ਦਿੱਤੀ।

ਇਹ ਵੀ ਪੜ੍ਹੋ : ਹਰਮਿਲਨ ਬੈਂਸ ਨੇ ਹੁਣ 800 ਮੀਟਰ ਦੌੜ ’ਚ ਜਿੱਤੀ ਚਾਂਦੀ

PunjabKesari

ਇਸ ਤੋਂ ਇਲਾਵਾ, ਅਦਾਲਤ ਨੇ ਮੁਖਰਜੀ ਨੂੰ ਅਕਾਦਮਿਕ ਕੈਲੰਡਰ ਦੇ ਅੰਦਰ ਸਕੂਲੀ ਛੁੱਟੀਆਂ ਦੇ ਘੱਟੋ-ਘੱਟ ਅੱਧੇ ਸਮੇਂ ਦੌਰਾਨ ਬੱਚੇ ਦੀ ਭਾਰਤ ਯਾਤਰਾ ਦੀ ਸਹੂਲਤ ਦੇਣ ਦਾ ਆਦੇਸ਼ ਦਿੱਤਾ, ਜਿਸ ਵਿੱਚ ਧਵਨ ਅਤੇ ਉਸਦੇ ਪਰਿਵਾਰ ਨਾਲ ਰਾਤ ਭਰ ਰਹਿਣਾ ਵੀ ਸ਼ਾਮਲ ਹੈ। ਇੱਕ ਮਸ਼ਹੂਰ ਅੰਤਰਰਾਸ਼ਟਰੀ ਕ੍ਰਿਕਟਰ ਦੇ ਰੂਪ ਵਿੱਚ ਧਵਨ ਦੇ ਕੱਦ ਨੂੰ ਮਾਨਤਾ ਦਿੰਦੇ ਹੋਏ, ਅਦਾਲਤ ਨੇ ਉਸਨੂੰ ਆਪਣੇ ਬੇਟੇ ਨਾਲ ਮੁਲਾਕਾਤ ਜਾਂ ਹਿਰਾਸਤ ਦੇ ਮਾਮਲਿਆਂ, ਖਾਸ ਕਰਕੇ ਆਸਟ੍ਰੇਲੀਆ 'ਚ ਆਪਣੇ ਹਮਰੁਤਬਾ ਨਾਲ ਜੁੜੇ ਮਾਮਿਲਆਂ ਨੂੰ ਨੂੰ ਹੱਲ ਕਰਨ ਵਿੱਚ ਸਹਾਇਤਾ ਲੈਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਲਈ ਕਿਹਾ। 

PunjabKesari

ਆਇਸ਼ਾ ਨੇ ਜ਼ਬਰਦਸਤੀ ਦਬਾਅ ਪਾ ਕੇ ਧਵਨ ਦੀਆਂ ਜਾਇਦਾਦਾਂ ਦੇ 99% ਮਾਲਕੀ ਹੱਕ ਹਾਸਲ ਕੀਤੇ

ਇਸ ਦੇ ਨਾਲ ਹੀ ਸ਼ਿਖਰ ਧਵਨ ਭਾਰਤ ਅਤੇ ਆਸਟ੍ਰੇਲੀਆ 'ਚ ਆਪਣੇ ਬੇਟੇ ਨਾਲ ਢੁਕਵਾਂ ਸਮਾਂ ਬਿਤਾਉਣਾ ਚਾਹੁੰਦਾ ਹੈ। ਆਇਸ਼ਾ ਮੁਖਰਜੀ ਅੰਤਰਰਾਸ਼ਟਰੀ ਪੱਧਰ ਦੀ ਕਿੱਕ ਬਾਕਸਿੰਗ ਚੈਂਪੀਅਨ ਰਹਿ ਚੁੱਕੀ ਹੈ। ਆਇਸ਼ਾ ਮੈਲਬੌਰਨ ਦੀ ਇੱਕ ਸਾਬਕਾ ਕਿੱਕਬਾਕਸਰ ਹੈ। ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ 'ਤੇ ਮੁੱਕੇਬਾਜ਼ੀ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਇਸ਼ਾ ਮੁਖਰਜੀ ਮੂਲ ਰੂਪ ਤੋਂ ਐਂਗਲੋ-ਇੰਡੀਅਨ ਹੈ। ਆਇਸ਼ਾ ਦੀ ਮਾਂ ਆਸਟ੍ਰੇਲੀਆ ਤੋਂ ਹੈ, ਜਦੋਂ ਕਿ ਉਸਦੇ ਪਿਤਾ ਬੰਗਾਲੀ ਹਨ। ਅਦਾਲਤ ਨੇ ਇਹ ਵੀ ਪਾਇਆ ਕਿ ਆਇਸ਼ਾ ਨੇ ਜ਼ਬਰਦਸਤੀ ਦਬਾਅ ਦੇ ਕੇ ਆਸਟ੍ਰੇਲੀਆ ਵਿਚ ਧਵਨ ਦੀਆਂ ਤਿੰਨ ਜਾਇਦਾਦਾਂ ਵਿਚ 99% ਮਾਲਕੀ ਦੇ ਅਧਿਕਾਰ ਹਾਸਲ ਕੀਤੇ। ਉਹ ਦੋ ਹੋਰ ਜਾਇਦਾਦਾਂ ਦੀ ਸਾਂਝੀ ਮਾਲਕ ਵੀ ਬਣ ਗਈ।

ਇਕੱਲੀ ਮਾਂ ਦਾ ਬੱਚੇ 'ਤੇ ਵਿਸ਼ੇਸ਼ ਅਧਿਕਾਰ ਨਹੀਂ ਹੁੰਦਾ
ਇਸ ਤੋਂ ਪਹਿਲਾਂ ਅਦਾਲਤਾਂ ਨੇ ਕਿਹਾ ਸੀ ਕਿ ਇਕੱਲੀ ਮਾਂ ਦਾ ਬੱਚੇ 'ਤੇ ਵਿਸ਼ੇਸ਼ ਅਧਿਕਾਰ ਨਹੀਂ ਹੈ। ਦੋਹਾਂ ਨੇ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਭਾਰਤ ਅਤੇ ਆਸਟ੍ਰੇਲੀਆ ਦੋਵਾਂ 'ਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਕਬੱਡੀ ਟੀਮ ਦੀ ਚੀਨੀ ਤਾਈਪੇ 'ਤੇ 50-27 ਨਾਲ ਧਮਾਕੇਦਾਰ ਜਿੱਤ, ਸੈਮੀਫਾਈਨਲ 'ਚ ਬਣਾਈ ਥਾਂ

PunjabKesari

ਵਾਅਦਾ ਕਰਕੇ ਮੁਕਰ ਗਈ ਆਇਸ਼ਾ 
ਧਵਨ ਦੀ ਪਟੀਸ਼ਨ ਮੁਤਾਬਕ ਆਇਸ਼ਾ ਨੇ ਵਿਆਹ ਤੋਂ ਪਹਿਲਾਂ ਭਾਰਤ ਆਉਣ ਅਤੇ ਉਸ ਨਾਲ ਰਹਿਣ ਦੀ ਗੱਲ ਕੀਤੀ ਸੀ। ਹਾਲਾਂਕਿ, ਉਸਨੇ ਬਾਅਦ ਵਿੱਚ ਆਪਣੇ ਸਾਬਕਾ ਪਤੀ ਪ੍ਰਤੀ ਵਚਨਬੱਧਤਾ ਕਾਰਨ ਆਪਣਾ ਬਿਆਨ ਵਾਪਸ ਲੈ ਲਿਆ। ਉਸ ਦੇ ਪਹਿਲੇ ਵਿਆਹ ਤੋਂ ਦੋ ਧੀਆਂ ਹਨ। ਉਸ ਨੇ ਆਪਣੇ ਸਾਬਕਾ ਪਤੀ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੀਆਂ ਧੀਆਂ ਨਾਲ ਆਸਟ੍ਰੇਲੀਆ ਵਿਚ ਹੀ ਰਹੇਗੀ। ਅਦਾਲਤ ਨੇ ਇਸ ਨੂੰ ਧਵਨ ਦੀ ਮਾਨਸਿਕ ਪ੍ਰੇਸ਼ਾਨੀ ਵੀ ਮੰਨਿਆ। ਆਇਸ਼ਾ ਧਵਨ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰਾਂ ਅਤੇ ਸਾਥੀ ਖਿਡਾਰੀਆਂ ਨੂੰ ਅਪਮਾਨਜਨਕ ਸੰਦੇਸ਼ ਭੇਜਣ ਦਾ ਦੋਸ਼ ਵੀ ਸਹੀ ਪਾਇਆ ਗਿਆ। ਹਾਲਾਂਕਿ ਆਇਸ਼ਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅਜਿਹੇ ਮੈਸੇਜ ਸਿਰਫ਼ ਤਿੰਨ ਲੋਕਾਂ ਨੂੰ ਭੇਜੇ ਸਨ, ਪਰ ਅਦਾਲਤ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਆਇਸ਼ਾ ਨੇ ਬਹੁਤ ਕਲੇਸ਼ ਕੀਤਾ
ਅਦਾਲਤ ਨੇ ਧਵਨ ਦੇ ਇਸ ਦੋਸ਼ ਨੂੰ ਵੀ ਸਹੀ ਪਾਇਆ ਕਿ ਆਇਸ਼ਾ ਨੇ ਕੋਵਿਡ ਦੌਰਾਨ ਆਪਣੇ ਪਿਤਾ ਨਾਲ ਰਹਿਣ ਲਈ ਬਹੁਤ ਝਗੜਾ ਕੀਤਾ ਸੀ। ਆਇਸ਼ਾ 'ਤੇ ਇਹ ਦੋਸ਼ ਵੀ ਸਹੀ ਪਾਇਆ ਗਿਆ ਕਿ ਜਦੋਂ ਉਹ ਆਪਣੇ ਬੇਟੇ ਨਾਲ ਭਾਰਤ ਆਈ ਸੀ ਤਾਂ ਉਸ ਨੇ ਧਵਨ ਨੂੰ ਆਪਣੀਆਂ ਦੋ ਬੇਟੀਆਂ ਦਾ ਮਹੀਨਾਵਾਰ ਖਰਚਾ ਭੇਜਣ ਲਈ ਮਜਬੂਰ ਕੀਤਾ ਸੀ। ਇੱਥੋਂ ਤੱਕ ਕਿ ਉਨ੍ਹਾਂ ਦੀ ਸਕੂਲ ਦੀ ਫੀਸ ਵੀ ਧਵਨ ਨੂੰ ਖੁਦ ਅਦਾ ਕਰਨੀ ਪਈ। ਅਜਿਹੇ 'ਚ ਲੰਬੇ ਸਮੇਂ ਤੋਂ ਧਵਨ ਨੇ ਉਨ੍ਹਾਂ ਨੂੰ ਹਰ ਮਹੀਨੇ ਕਰੀਬ 10 ਲੱਖ ਰੁਪਏ ਭੇਜੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News