ਮਾਂ ਦੀ ਸੈਲਫੀਆਂ ਲੈਣ ਦੀ ਆਦਤ ਤੋਂ ਪ੍ਰੇਸ਼ਾਨ ਹੋਇਆ ਫੁੱਟਬਾਲਰ, ਲਿਖਿਆ-ਬਸ ਕਰੋ ਮਾਂ
Sunday, Feb 17, 2019 - 08:56 PM (IST)

ਜਲੰਧਰ— ਰੋਮਾ ਟੀਮ ਵਲੋਂ ਖੇਡਦੇ ਹੋਏ 19 ਸਾਲ ਦੇ ਫੁੱਟਬਾਲਰ ਨਿਕੋਲੋ ਜਾਨੋਲੋ ਆਪਣੀ ਮਾਂ ਦੀ ਸੈਲਫੀਆਂ ਲੈਣ ਦੀ ਆਦਤ ਤੋਂ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਹੀ ਮਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਨਿਕੋਲੋ ਦੀ 41 ਸਾਲ ਦੀ ਮਾਂ ਫਰਾਂਸਿਸਕਾ ਕੋਸਟਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਬੀਤੇ ਦਿਨੀਂ ਹੀ 'ਪਾਊਂਟ ਫੇਸ' ਵਾਲੀ ਇਕ ਸੈਲਫੀ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀ ਸੀ। ਇਸ 'ਤੇ ਨਿਕੋਲੋ ਨੇ ਕੁਮੈਂਟ ਕੀਤਾ। ਬਸ ਕਰੋ ਮਾਂ। ਤੁਸੀਂ ਆਪਣੇ ਮੂੰਹ ਤੋਂ ਅਜਿਹਾ ਕਿਉਂ ਕਰ ਰਹੇ ਹੋ। ਤੁਸੀਂ 40 ਦੇ ਹੋ। ਫਰਾਂਸਿਸਕੋ ਨੇ ਫੁੱਟਬਾਲਰ ਇਗੋਰ ਜਾਨੋਲੋ ਨਾਲ ਵਿਆਹ ਕੀਤਾ ਹੈ। ਉਹ ਫੁੱਟਬਾਲ ਦੀ ਵੱਡੀ ਪ੍ਰਸ਼ੰਸਕ ਹੈ। ਇਸੇ ਕਾਰਨ ਉਸ ਨੇ ਬੇਟੇ ਨੂੰ ਵੀ ਫੁੱਟਬਾਲਰ ਬਣਾਇਆ ਹੈ।
ਦੱਸਿਆ ਜਾਂਦਾ ਹੈ ਕਿ ਉਹ ਮਹਾਨ ਫੁੱਟਬਾਲ ਟੋਟੀ ਦੀਆਂ ਵੱਡੀਆਂ ਪ੍ਰਸ਼ੰਸਕਾਂ ਵਿਚੋਂ ਇਕ ਹੈ। ਇਕ ਵਾਰ ਉਹ ਆਪਣੇ ਪਤੀ ਇਗੋਰ ਨਾਲ ਟੋਟੀ ਨੂੰ ਜਦੋਂ ਪਹਿਲੀ ਵਾਰ ਮਿਲੀ ਤਾਂ ਉਸ ਨੂੰ ਦੇਖਦੇ ਹੀ ਰੋਣ ਲੱਗ ਪਈ ਸੀ। ਟੋਟੀ ਵੀ ਫਰਾਂਸਿਸਕੋ ਨੂੰ ਇਸ ਤਰ੍ਹਾਂ ਰੋਂਦਿਆਂ ਦੇਖ ਕੇ ਹੈਰਾਨ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਨਿਕੋਲੋ ਜਾਨੋਲੋ ਇਕ ਇਤਾਲਵੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ। ਉਹ ਰੋਮਾ ਤੇ ਇਟਲੀ ਦੇ ਅੰਡਰ-21 ਫੁੱਟਬਾਲ ਟੀਮ ਲਈ ਮਿਡਫੀਲਡਰ ਦੇ ਰੂਪ ਵਿਚ ਖੇਡਦਾ ਹੈ।