ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ
Wednesday, Jul 30, 2025 - 11:26 AM (IST)

ਸਿੰਗਾਪੁਰ– ਭਾਰਤੀ ਤੈਰਾਕਾਂ ਦਾ ਦੋਹਾ ਵਿਚ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ ਜਦੋਂ ਕੋਈ ਵੀ ਤੈਰਾਕ ਆਪਣੀ ਹੀਟ ਤੋਂ ਅੱਗੇ ਨਹੀਂ ਵੱਧ ਸਕਿਆ।
ਤਜਰਬੇਕਾਰ ਸਾਜਨ ਪ੍ਰਕਾਸ਼ ਆਪਣੇ ਪਸੰਦੀਦਾ 200 ਮੀਟਰ ਬਟਰਫਲਾਈ ਪ੍ਰਤੀਯੋਗਿਤਾ ਵਿਚ 24ਵੇਂ ਸਥਾਨ ’ਤੇ ਰਿਹਾ ਤੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਪ੍ਰਕਾਸ਼ ਨੇ 1:59.33 ਸੈਕੰਡ ਦਾ ਸਮਾਂ ਲਿਆ। ਟਾਪ-16 ਤੈਰਾਕਾਂ ਨੇ ਸੈਮੀਫਾਈਨਲ ਵਿਚ ਮੁਹਿੰਮ ਖਤਮ ਹੋ ਗਈ। ਇਸ ਨਤੀਜੇ ਦੇ ਨਾਲ ਹੀ 31 ਸਾਲ ਦੇ ਪ੍ਰਕਾਸ਼ ਦੀ ਮੌਜੂਦਾ ਚੈਂਪੀਅਨਸ਼ਿਪ ਵਿਚ ਮੁਹਿੰਮ ਖਤਮ ਹੋ ਗਈ।
ਪੁਰਸ਼ਾਂ ਦੀ 800 ਮੀਟਰ ਫ੍ਰੀ ਸਟਾਈਲ ਵਿਚ ਆਰੀਅਨ ਨਹਿਰਾ 8:21.30 ਸੈਕੰਡ ਦੇ ਆਮ ਤੋਂ ਘੱਟ ਸਮੇਂ ਦੇ ਨਾਲ 23ਵੇਂ ਸਥਾਨ ’ਤੇ ਰਿਹਾ। ਉਸ ਦੀ ਮੁਹਿੰਮ ਵੀ ਖਤਮ ਹੋ ਗਈ। ਉਹ 50 ਮੀਟਰ ਬਟਰਫਲਾਈ ਵਿਚ 91 ਤੈਰਾਕਾਂ ਵਿਚੋਂ 57ਵੇਂ ਸਥਾਨ ’ਤੇ ਰਿਹਾ ਸੀ।