ਇਹ ਬ੍ਰਿਟਿਸ਼ ਬੱਲੇਬਾਜ਼ ਅਪਾਹਜ ਹੋਣ ਦੇ ਬਾਵਜੂਦ ਵੀ ਇਕ ਹੱਥ ਨਾਲ ਲਗਾਉਂਦਾ ਹੈ ਚੌਕੇ-ਛੱਕੇ (ਵੇਖੋ ਵੀਡੀਓ)
Saturday, Jul 14, 2018 - 04:22 PM (IST)

ਨਵੀਂ ਦਿੱਲੀ— ਜੇਕਰ ਹੌਸਲਾ ਬੁਲੰਦ ਹੋਵੇ ਤਾਂ ਕੋਈ ਵੀ ਮੁਸੀਬਤ ਤੁਹਾਡੇ ਰਸਤੇ 'ਚ ਰੋੜਾ ਨਹੀਂ ਬਣ ਸਕਦੀ। ਇਹ ਕਹਾਵਤ ਇਕ ਦਮ ਸਹੀ ਬੈਠਦੀ ਹੈ ਇੰਗਲੈਂਡ ਦੇ ਬੱਲੇਬਾਜ਼ ਮੈਟ ਅਸਕਿਨ 'ਤੇ। ਮੈਟ ਦਾ ਇਕ ਹੱਥ ਨਹੀਂ ਹੈ ਪਰ ਫਿਰ ਵੀ ਉਹ ਚੌਕੇ-ਛੱਕੇ ਲਗਾਉਣ 'ਚ ਕਿਸੇ ਤੋਂ ਪਿੱਛੇ ਨਹੀਂ ਹੈ। ਮੈਟ ਇੰਗਲੈਂਡ ਡਿਸੇਬਲ ਟੀਮ ਦੇ ਰੈਗੁਲਰ ਖਿਡਾਰੀ ਹਨ ਅਤੇ ਉਸ ਨੇ ਆਪਣੇ ਬਲਬੂਤੇ 'ਤੇ ਦੇਸ਼ ਨੂੰ ਕਈ ਮੈਚ ਵੀ ਜਿਤਾਏ ਹਨ।
ਇੰਗਲੈਂਡ ਕ੍ਰਿਕਟ ਨੇ ਆਪਣੇ ਟਵਿੱਟਰ 'ਤੇ ਮੈਟ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ, ਕਿਵੇਂ ਉਹ ਕ੍ਰਿਕਟ ਖੇਡਦੇ ਹਨ। ਵੀਡੀਓ 'ਚ ਉਨ੍ਹਾਂ ਦੇ ਪ੍ਰੈਕਟਿਸ ਦੇ ਵੀ ਛੋਟੇ-ਛੋਟੇ ਕਲਿਪ ਲਗਾਏ ਗਏ ਹਨ ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਦਾ ਖੇਡ ਪ੍ਰਤੀ ਕਿੰਨਾ ਲਗਾਅ ਹੈ।
Matt Askin - An amazing cricketing story.
— England Cricket (@englandcricket) July 13, 2018
With @NatWest_Cricket
Watch now:
🎥https://t.co/D9wnOVDXRk#NoBoundaries pic.twitter.com/A4woVWO5Ru
ਉਸ ਨੂੰ ਕ੍ਰਿਕਟ ਦਾ ਬਚਪਨ ਤੋਂ ਹੀ ਸ਼ੌਕ ਸੀ। ਪਰ ਲੋਕਾਂ ਵੱਲੋਂ ਮਜ਼ਾਕ ਉਡਾਉਣ 'ਤੇ ਮੈਟ ਨੇ ਬਚਪਨ 'ਚ ਹੀ ਪੱਕਾ ਫੈਸਲਾ ਕਰ ਲਿਆ ਸੀ ਕਿ ਉਨ੍ਹਾਂ ਨੂੰ ਕ੍ਰਿਕਟ ਦੇ ਇਲਾਵਾ ਕੁਝ ਹੋਰ ਨਹੀਂ ਕਰਨਾ ਹੈ। ਮੈਟ ਦਾ ਸਿਰਫ ਸੱਜਾ ਹੱਥ ਹੈ ਪਰ ਉਹ ਆਪਣੇ ਸਾਰੇ ਕੰਮ ਬਹੁਤ ਆਸਾਨੀ ਨਾਲ ਕਰਦਾ ਹੈ। ਉਸ ਨੂੰ ਕਿਸੇ ਗੱਲ ਦੀ ਕਮੀ ਮਹਿਸੂਸ ਨਹੀਂ ਹੁੰਦੀ।