ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
Wednesday, Dec 27, 2023 - 07:08 PM (IST)
ਭੁਵਨੇਸ਼ਵਰ– ਸਟਾਰ ਜਿਮਨਾਸਟ ਦੀਪਾ ਕਰਮਾਕਰ ਅਗਲੇ ਹਫਤੇ ਭੁਵਨੇਸ਼ਵਰ ਵਿਚ 8 ਸਾਲ ਬਾਅਦ ਸੀਨੀਅਰ ਕਲਾਤਮਕ ਜਿਮਨਾਸਟਿਕ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਇਹ ਵੱਕਾਰੀ ਪ੍ਰਤੀਯੋਗਿਤਾ 2 ਤੋਂ 4 ਜਨਵਰੀ ਤਕ ਹੋਵੇਗੀ। ਦੀਪਾ ਤੋਂ ਇਲਾਵਾ ਇਸ ਚੈਂਪੀਅਨਸ਼ਿਪ ਵਿਚ ਟੋਕੀਓ ਓਲੰਪੀਅਨ ਪ੍ਰਣੀਤੀ ਨਾਇਕ, ਯੋਗੇਸ਼ਵਰ ਸਿੰਘ, ਰਾਕੇਸ਼ ਪਾਤਰਾ, ਤਪਨ ਮੋਹੰਤੀ, ਸੈਫ ਤੰਬੋਲੀ ਤੇ ਗੌਰਵ ਕੁਮਾਰ ਵਰਗੇ ਖਿਡਾਰੀ ਵੀ ਚੁਣੌਤੀ ਪੇਸ਼ ਕਰਨਗੇ।
ਇਹ ਵੀ ਪੜ੍ਹੋ- ਬਜਰੰਗ ਪੂਨੀਆ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, ਕਈ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
ਅਗਰਤਲਾ ਦੀ 30 ਸਾਲ ਦੀ ਦੀਪਾ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਹੈ। ਟ੍ਰਾਇਲ ਵਿਚ ਚੋਟੀ ’ਤੇ ਰਹਿਣ ਦੇ ਬਾਵਜੂਦ ਉਸ ਨੂੰ ਏਸ਼ੀਆਈ ਖੇਡਾਂ ਦੀ ਟੀਮ ਵਿਚ ਨਹੀਂ ਚੁਣਿਆ ਗਿਆ ਸੀ ਕਿਉਂਕਿ ਉਹ ਭਾਰਤੀ ਖੇਡ ਅਥਾਰਟੀ ਦੀ ਯੋਗਤਾ ਨੂੰ ਪੂਰਾ ਨਹੀਂ ਕਰ ਰਹੀ ਸੀ, ਜਿਸ ਦੇ ਅਨੁਸਾਰ ਖਿਡਾਰੀ ਦਾ ਸਕੋਰ ਪਿਛਲੇ ਏਸ਼ੀਆਈ ਖੇਡਾਂ ਵਿਚ 8ਵੇਂ ਨੰਬਰ ’ਤੇ ਰਹੇ ਜਿਮਨਾਸਟ ਦੇ ਬਰਾਬਰ ਹੋਣਾ ਚਾਹੀਦਾ ਸੀ। ਉਸ ’ਤੇ ਡੋਪਿੰਗ ਕਾਰਨ 21 ਮਹੀਨਿਆਂ ਦਾ ਪਾਬੰਦੀ ਵੀ ਲੱਗੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।