ਸੱਟ ਤੋਂ ਬਾਅਦ ਵਾਪਸੀ ਕਰ ਰਹੀ ਦੀਪਾ ਦੀ ਨਜ਼ਰ ਓਲੰਪਿਕ ਟਿਕਟ ''ਤੇ

Thursday, Mar 14, 2019 - 11:13 AM (IST)

ਸੱਟ ਤੋਂ ਬਾਅਦ ਵਾਪਸੀ ਕਰ ਰਹੀ ਦੀਪਾ ਦੀ ਨਜ਼ਰ ਓਲੰਪਿਕ ਟਿਕਟ ''ਤੇ

ਨਵੀਂ ਦਿੱਲੀ— ਭਾਰਤ ਦੀ ਦੀਪਾ ਕਰਮਾਕਰ ਵੀਰਵਾਰ ਤੋਂ ਬਾਕੂ ਅਤੇ ਦੋਹਾ 'ਚ ਸ਼ੁਰੂ ਹੋ ਰਹੇ ਆਰਟੀਸਟਿਕ ਜਿਮਨਾਸਟਿਕ ਵਰਲਡ ਕੱਪ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਓਲੰਪਿਕ ਸਥਾਨ ਹਾਸਲ ਕਰਨ ਦੀ ਕੋਸ਼ਿਸ ਕਰੇਗੀ। ਦੀਪਾ ਨੇ ਨਵੰਬਰ 2018 'ਚ ਜਰਮਨੀ ਦੇ ਕੋਟਬਸ 'ਚ ਆਰਟੀਸਟਿਕ ਜਿਮਨਾਸਟਿਕ ਵਰਲਡ ਕੱਪ ਦੇ ਵਾਲਟ ਮੁਕਾਬਲੇ 'ਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਸੀ। ਗੋਡੇ ਦੀ ਸੱਟ ਤੋਂ ਵਾਪਸੀ ਦੇ ਬਾਅਦ ਇਹ ਦੀਪਾ ਦਾ ਪਹਿਲਾ ਟੂਰਨਾਮੈਂਟ ਸੀ। ਇਸ ਸੱਟ ਕਾਰਨ ਜਕਾਰਤਾ ਏਸ਼ੀਆਈ ਖੇਡਾਂ 'ਚ ਉਹ ਵਾਲਟ ਫਾਈਨਲ 'ਚ ਨਹੀਂ ਖੇਡ ਸਕੀ ਸੀ ਅਤੇ ਉਸ ਨੂੰ ਟੀਮ ਮੁਕਾਬਲੇ ਤੋਂ ਹਟਣਾ ਪਿਆ ਸੀ।
PunjabKesari
ਦੀਪਾ ਨੇ ਸਮੇਂ 'ਤੇ ਉਭਰਦੇ ਹੋਏ ਕੋਟਬਸ 'ਚ ਤੀਜਾ ਸਥਾਨ ਹਾਸਲ ਕਰਕੇ ਓਲੰਪਿਕ ਕੁਆਲੀਫਿਕੇਸ਼ਨ ਦੀ ਉਮੀਦ ਬਣਾਏ ਰੱਖੀ। ਹੁਣ ਉਸ ਦੀ ਨਿਗਾਹ ਬਾਕੂ 'ਚ 14 ਤੋਂ 17 ਮਾਰਚ ਅਤੇ ਦੋਹਾ 'ਚ 20 ਤੋਂ 23 ਮਾਰਚ ਤੱਕ ਹੋਣ ਵਾਲੇ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ 'ਤੇ ਲੱਗੀ ਹੈ। ਉਸ ਨੇ ਕਿਹਾ ਕਿ ਇਸ ਵਾਰ ਓਲੰਪਿਕ ਕੁਆਲੀਫਿਕੇਸ਼ਨ ਕਈ ਦੌਰ ਨਾਲ ਹੋਵੇਗਾ, ਜਿਸ 'ਚ ਵਿਸ਼ਵ ਕੱਪ ਵੀ ਸ਼ਾਮਲ ਹੈ। ਮੈਂ 2020 ਓਲੰਪਿਕ ਕੁਆਲੀਫਿਕੇਸ਼ਨ ਦੇ ਲਈ ਆਪਣੇ ਮੌਕੇ ਲਈ ਸਾਰੇ ਸੰਭਾਵੀ ਦੌਰ 'ਚ ਹਿੱਸਾ ਲੈਣਾ ਚਾਹੁੰਦੀ ਹਾਂ ਅਤੇ ਪਿਛਲੇ ਸਾਲ ਜਰਮਨੀ 'ਚ ਵਿਸ਼ਵ ਕੱਪ 'ਚ ਤਮਗਾ ਜਿੱਤ ਕੇ ਮੇਰੇ ਆਤਮਵਿਸ਼ਵਾਸ 'ਚ ਵਾਧਾ ਹੋਇਆ ਹੈ। ਦੀਪਾ ਨੇ ਕਿਹਾ ਕਿ ਮੈਂ ਚੰਗਾ ਪ੍ਰਦਰਸ਼ਨ ਕਰਕੇ ਓਲੰਪਿਕ ਲਈ ਅੱਗੇ ਵੱਧਣ ਦੀ ਉਮੀਦ ਲਗਾਏ ਹਾਂ।


author

Tarsem Singh

Content Editor

Related News