ਪਰਥ ’ਚ ਟ੍ਰੇਨਿੰਗ ਦੌਰਾਨ ਕੋਹਲੀ, ਰੋਹਿਤ ਨੇ ਖੂਬ ਪਸੀਨਾ ਬਹਾਇਆ

Friday, Oct 17, 2025 - 01:03 AM (IST)

ਪਰਥ ’ਚ ਟ੍ਰੇਨਿੰਗ ਦੌਰਾਨ ਕੋਹਲੀ, ਰੋਹਿਤ ਨੇ ਖੂਬ ਪਸੀਨਾ ਬਹਾਇਆ

ਪਰਥ (ਭਾਸ਼ਾ)- ਸੀਨੀਅਰ ਸਟਾਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇਥੇ ਪਹੁੰਚਦੇ ਹੀ ਜਮ ਕੇ ਅਭਿਆਸ ਕੀਤਾ ਅਤੇ ਆਸਟ੍ਰੇਲੀਆ ਵਿਰੁੱਧ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਪਹਿਲੇ ਟ੍ਰੇਨਿੰਗ ਸੈਸ਼ਨ ਦੌਰਾਨ ਨੈੱਟ ’ਚ ਕਾਫੀ ਪਸੀਨਾ ਬਹਾਇਆ। ਸਭ ਦੀਆਂ ਨਜ਼ਰਾਂ ਕੋਹਲੀ ਅਤੇ ਰੋਹਿਤ ’ਤੇ ਹਨ, ਜਿਹੜੇ ਪਿਛਲੀ ਵਾਰ ਫਰਵਰੀ-ਮਾਰਚ ’ਚ ਚੈਂਪੀਅਨਜ਼ ਟ੍ਰਾਫੀ ਦੌਰਾਨ ਭਾਰਤ ਲਈ ਖੇਡੇ ਸਨ ਅਤੇ ਹੁਣ ਸਿਰਫ਼ 50 ਓਵਰਾਂ ਦੇ ਫਾਰਮੈਟ ’ਚ ਉਪਲੱਬਧ ਹਨ। ਦੋਨੋਂ ਸਾਬਕਾ ਭਾਰਤੀ ਕਪਤਾਨਾਂ ਨੇ ਲਗਭਗ 30 ਮਿੰਟ ਤੱਕ ਨੈੱਟ ’ਤੇ ਬੈਟਿੰਗ ਕੀਤੀ। ਭਾਰਤੀ ਟੀਮ 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 3 ਵਨ ਡੇ ਅਤੇ 5 ਟੀ-20 ਮੈਚਾਂ ਦੀ ਸੀਮਤ ਓਵਰਾਂ ਦੀ ਸੀਰੀਜ਼ ਲਈ ਬੁੱਧਵਾਰ ਅਤੇ ਵੀਰਵਾਰ ਨੂੰ ਦੋ ਵੱਖ-ਵੱਖ ਗਰੁੱਪਾਂ ’ਚ ਇੱਥੇ ਪਹੁੰਚੀ।

ਰੋਹਿਤ ਨੂੰ ਨੈੱਟਸ ’ਚ ਸਮਾਂ ਬਿਤਾਉਣ ਤੋਂ ਬਾਅਦ ਮੁੱਖ ਕੋਚ ਗੌਤਮ ਗੰਭੀਰ ਨਾਲ ਲੰਬੀ ਗੱਲਬਾਤ ਕਰਦਿਆਂ ਵੀ ਵੇਖਿਆ ਗਿਆ। ਕੋਹਲੀ ਅਤੇ ਰੋਹਿਤ ਦੋਹਾਂ ਨੇ ਇਸ ਸਾਲ ਦੀ ਸ਼ੁਰੂਆਤ ’ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਪਿਛਲੇ ਸਾਲ ਬਾਰਬੇਡੋਸ ’ਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕਰੀਅਰ ਨੂੰ ਵੀ ਅਲਵਿਦਾ ਆਖ ਦਿੱਤਾ ਸੀ। ਇਹ ਆਖਰੀ ਵਾਰ ਹੋ ਸਕਦੀ ਹੈ ਕਿ ਇਹ 2 ਮਹਾਨ ਖਿਡਾਰੀ ਆਸਟ੍ਰੇਲੀਆ ’ਚ ਖੇਡਣ।


author

Hardeep Kumar

Content Editor

Related News