ਮੈਕਸਵੈੱਲ ਨੂੰ ਭਾਰਤ ਖਿਲਾਫ ਟੀ-20 ਲੜੀ ’ਚ ਖੇਡਣ ਦੀ ਉਮੀਦ

Thursday, Oct 09, 2025 - 10:00 PM (IST)

ਮੈਕਸਵੈੱਲ ਨੂੰ ਭਾਰਤ ਖਿਲਾਫ ਟੀ-20 ਲੜੀ ’ਚ ਖੇਡਣ ਦੀ ਉਮੀਦ

ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਉਮੀਦ ਹੈ ਕਿ ਉਹ ਭਾਰਤ ਖਿਲਾਫ ਅਗਲੀ ਟੀ-20 ਅੰਤਰਰਾਸ਼ਟਰੀ ਲੜੀ ਦੇ ਆਖਰੀ ਮੈਚਾਂ ਤੱਕ ਪੂਰੀ ਫਿੱਟਨੈੱਸ ਹਾਸਲ ਕਰ ਲਵੇਗਾ। ਉਸ ਨੇ ਆਪਣੀ ਸੱਜੀ ਕਲਾਈ ਦੀ ਸਰਜਰੀ ਕਰਾਈ ਹੈ। ਇਹ 36 ਸਾਲਾ ਖਿਡਾਰੀ ਮਾਊਂਟ ਮਾਉਂਗਾਨੁਈ ’ਚ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਨੈੱਟ ਸੈਸ਼ਨ ਦੌਰਾਨ ਟੀਮ ਦੇ ਸਾਥੀ ਮਿਸ਼ੇਲ ਓਵੇਨ ਦੀ ਸ਼ਾਟ ਕਲਾਈ ’ਤੇ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਉਸ ਨੂੰ ਭਾਰਤ ਖਿਲਾਫ 29 ਅਤੇ 31 ਅਕਤੂਬਰ ਨੂੰ ਹੋਣ ਵਾਲੇ ਪਹਿਲੇ 2 ਟੀ-20 ਮੈਚਾਂ ਲਈ ਟੀਮ ’ਚ ਨਹੀਂ ਚੁਣਿਆ ਗਿਆ ਹੈ।

ਮੈਕਸਵੈੱਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਹਫਤੇ ਸਰਜਰੀ ਕਰਵਾਉਣ ਨਾਲ ਮੈਨੂੰ ਭਾਰਤ ਖਿਲਾਫ ਹੋਣ ਵਾਲੀ ਸੀਰੀਜ਼ ’ਚ ਖੇਡਣ ਦੀ ਥੋੜੀ ਉਮੀਦ ਜਾਗੀ ਹੈ। ਇਸ ਲਈ ਮੈਨੂੰ ਜਲਦੀ ਤੋਂ ਜਲਦੀ ਫਿੱਟਨੈੱਸ ਹਾਸਲ ਕਰਨੀ ਹੋਵੇਗੀ। ਉਸ ਨੇ ਕਿਹਾ ਕਿ ਮੈਂ ਸਰਜਰੀ ਇਸ ਲਈ ਕਰਵਾਈ ਕਿਉਂਕਿ ਮੈਨੂੰ 2 ਬਦਲ ਦਿੱਤੇ ਗਏ ਸਨ ਜਾਂ ਤਾਂ ਮੈਂ ਭਾਰਤ ਖਿਲਾਫ ਲੜੀ ’ਚੋਂ ਹਟ ਜਾਵਾਂ ਜਾਂ ਉਸ ’ਚ ਖੇਡਣ ਲਈ ਉਮੀਦ ਕਾਇਮ ਰੱਖਾਂ। ਮੈਂ ਸਰਜਰੀ ਦਾ ਬਦਲ ਚੁਣਿਆ। ਇਸ ਨਾਲ ਮੇਰੀ ਉਸ ਲੜੀ ’ਚ ਖੇਡਣ ਦੀ ਉਮੀਦ ਬਣੀ ਰਹੇਗੀ।


author

Hardeep Kumar

Content Editor

Related News