ਸਲਮਾਨ ਦੀ ਥਾਂ ਸ਼ਾਦਾਬ ਬਣ ਸਕਦੇ ਹਨ ਪਾਕਿਸਤਾਨ ਟੀ-20 ਟੀਮ ਦੇ ਕਪਤਾਨ
Friday, Oct 17, 2025 - 12:49 AM (IST)

ਕਾਰਾਚੀ (ਭਾਸ਼ਾ)- ਅਨੁਭਵੀ ਆਲਰਾਊਂਡਰ ਸ਼ਾਦਾਬ ਖਾਨ ਨੂੰ ਸਲਮਾਨ ਅਲੀ ਆਗਾ ਦੀ ਥਾਂ ਪਾਕਿਸਤਾਨ ਦੀ ਟੀ-20 ਟੀਮ ਦਾ ਕਪਤਾਨ ਨਿਯੁਕਤ ਕੀਤਾ ਜਾ ਸਕਦਾ ਹੈ। ਪਾਕਿਸਤਾਨ ਵੱਲੋਂ 70 ਵਨਡੇ ਅਤੇ 112 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਸ਼ਾਦਾਬ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਲੰਡਨ ’ਚ ਆਪਣੇ ਮੋਢੇ ਦੀ ਸਰਜਰੀ ਕਰਵਾਈ ਸੀ, ਜਿਸ ਕਾਰਨ ਉਹ ਖੇਡ ਤੋਂ ਬਾਹਰ ਸਨ। ਹਾਲਾਂਕਿ ਹੁਣ ਉਹ ਫਿੱਟ ਹੋ ਗਿਆ ਹੈ ਅਤੇ ਅਗਲੇ ਮਹੀਨੇ ਮੈਦਾਨ ’ਤੇ ਵਾਪਸੀ ਕਰ ਸਕਦਾ ਹੈ। ਉਸ ਦੀ ਵਾਪਸੀ ਮਹੱਤਵਪੂਰਨ ਹੋਵੇਗੀ ਕਿਉਂਕਿ ਉਹ ਸਲਮਾਨ ਦੀ ਥਾਂ ਰਾਸ਼ਟਰੀ ਟੀ-20 ਟੀਮ ਦਾ ਕਪਤਾਨ ਬਣ ਸਕਦੇ ਹੈ। ਸਰਜਰੀ ਤੋਂ ਪਹਿਲਾਂ ਉਹ ਇਸ ਫਾਰਮੈਟ ’ਚ ਉੱਪ-ਕਪਤਾਨ ਸੀ। ਪਾਕਿਸਤਾਨ ਨੇ ਸਲਮਾਨ ਦੀ ਅਗਵਾਈ ’ਚ ਏਸ਼ੀਆ ਕੱਪ ਖੇਡਿਆ ਸੀ, ਜਿਸ ’ਚ ਉਨ੍ਹਾਂ ਨੂੰ ਫਾਈਨਲ ’ਚ ਭਾਰਤ ਕੋਲੋਂ ਹਾਰ ਮਿਲੀ ਸੀ।