ਦਿਨੇਸ਼ ਕਾਰਤਿਕ ਦਾ ਧਮਾਲ, T20I 'ਚ ਪਹਿਲਾ ਅਰਧ ਸੈਂਕੜਾ ਜੜ ਕੇ ਤੋੜੇ ਧੋਨੀ ਦੇ ਦੋ ਰਿਕਾਰਡ
Saturday, Jun 18, 2022 - 11:51 AM (IST)
ਸਪੋਰਟਸ ਡੈਸਕ- ਭਾਰਤ ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਸ਼ੁੱਕਰਵਾਰ (17 ਜੂਨ) ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਦੱਖਣੀ ਅਫਰੀਕੀ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ। 37 ਸਾਲਾ ਇਸ ਖਿਡਾਰੀ ਨੇ ਆਪਣੇ 16 ਸਾਲ ਦੇ ਕੌਮਾਂਤਰੀ ਟੀ20 ਕਰੀਅਰ 'ਚ ਪਹਿਲਾ ਅਰਧ ਸੈਂਕੜਾ ਲਗਾਇਆ। ਕਾਰਤਿਕ ਨੇ 27 ਗੇਂਦਾਂ 'ਤੇ 55 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 9 ਚੌਕੇ ਤੇ ਦੋ ਛੱਕੇ ਲਗਾਏ। ਕਾਰਤਿਕ ਦਾ ਸਟ੍ਰਾਈਕ ਰੇਟ 203.70 ਰਿਹਾ। ਜ਼ਿਕਰਯੋਗ ਹੈ ਕਿ ਕਾਰਤਿਕ ਦਾ ਇਹ ਟੀ20 ਕੌਮਾਂਤਰੀ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਹੈ। ਉਨ੍ਹਾਂ ਨੇ 2006 'ਚ ਜੋਹਾਨਿਸਬਰਗ 'ਚ ਦੱਖਣੀ ਅਫਰੀਕਾ ਦੇ ਖਿਲਾਫ ਡੈਬਿਊ ਕੀਤਾ ਸੀ।
ਇਹ ਵੀ ਪੜ੍ਹੋ : ਬਰਨਾਲਾ ਦੇ ਅਥਲੀਟ ਦੀ ਵਰਲਡ ਮਾਸਟਰਜ਼ ਐਥਲੈਟਿਕਸ ਸਟੇਡੀਅਮ ਚੈਂਪੀਅਨਸ਼ਿਪ ਲਈ ਹੋਈ ਚੋਣ
ਕਾਰਤਿਕ ਦੇ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਇੰਡੀਆ ਨੇ 20 ਓਵਰ 'ਚ 7 ਵਿਕਟਾਂ 'ਤੇ 169 ਦੌੜਾਂ ਬਣਾਈਆਂ। ਆਲਰਾਊਂਡਰ ਹਾਰਦਿਕ ਪੰਡਯਾ ਨੇ 31 ਗੇਂਦ 'ਤੇ 46 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ ਤਿੰਨ ਚੌਕੇ ਤੇ ਤਿੰਨ ਛੱਕੇ ਲਗਾਏ। ਹਾਰਦਿਕ ਦਾ ਸਟ੍ਰਾਈਕ ਰੇਟ 148.39 ਦਾ ਰਿਹਾ। ਦੋਵੇਂ ਖਿਡਾਰੀਆਂ ਨੇ ਪੰਜਵੇਂ ਵਿਕਟ ਲਈ 33 ਗੇਂਦਾਂ 'ਤੇ 65 ਦੌੜਾਂ ਦੀ ਸਾਂਝੇਦਾਰੀ ਕੀਤੀ।
ਪਹਿਲੇ ਧੋਨੀ ਦਾ ਤੋੜਿਆ ਇਹ ਰਿਕਾਰਡ
ਕਾਰਤਿਕ ਨੇ ਅਰਧ ਸੈਂਕੜਾ ਲਗਾ ਕੇ ਮਹਿੰਦਰ ਸਿੰਘ ਧੋਨੀ ਦੇ ਇਕ ਰਿਕਾਰਡ ਨੂੰ ਤੋੜ ਦਿੱਤਾ ਹੈ। ਟੀ20 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਸਭ ਤੋਂ ਉਮਰ ਦਰਾਜ਼ ਖਿਡਾਰੀ ਬਣ ਗਏ ਹਨ। ਧੋਨੀ ਨੇ 36 ਸਾਲਾ ਦੀ ਉਮਰ 'ਚ ਅਰਧ ਸੈਂਕੜਾ ਲਗਾਇਆ ਸੀ।
ਇਹ ਵੀ ਪੜ੍ਹੋ : ਇੰਗਲੈਂਡ ਦਾ ਵਨ-ਡੇ ਫਾਰਮੈਟ 'ਚ ਮੁੜ ਧਮਾਕਾ, ਬਣਾਈਆਂ 498 ਦੌੜਾਂ, ਸਾਲਟ, ਮਲਾਨ, ਬਟਲਰ ਦੇ ਸੈਂਕੜੇ
ਧੋਨੀ ਦਾ ਤੋੜਿਆ ਇਹ ਦੂਜਾ ਰਿਕਾਰਡ
ਕਾਰਤਿਕ ਭਾਰਤ ਲਈ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਧੋਨੀ ਦਾ ਰਿਕਾਰਡ ਤੋੜਿਆ ਹੈ। ਧੋਨੀ ਨੇ ਦੱਖਣੀ ਅਫਰੀਕਾ ਦੇ ਹੀ ਖ਼ਿਲਾਫ਼ 2018 'ਚ ਛੇਵੇਂ ਨੰਬਰ 'ਤੇ ਖੇਡਦੇ ਹੋਏ 28 ਗੇਂਦਾਂ 'ਤੇ 55 ਦੌੜਾਂ ਬਣਾਈਆਂ ਸਨ। ਉਦੋਂ ਉਨ੍ਹਾਂ ਨੇ 6 ਚੌਕੇ ਤੇ ਤਿੰਨ ਛੱਕੇ ਲਾਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।