ਕ੍ਰਿਕਟਰ ਦਿਨੇਸ਼ ਕਾਰਤਿਕ ਦੀ ਪਤਨੀ ਨੇ ਸਾਂਝੀ ਕੀਤੀ ਰੋਮਾਂਟਿਕ ਅੰਡਰ ਵਾਟਰ ਤਸਵੀਰ, ਪ੍ਰਸ਼ੰਸਕਾਂ ਨੂੰ ਆਈ ਖ਼ੂਬ ਪਸੰਦ

Saturday, Nov 21, 2020 - 11:53 AM (IST)

ਕ੍ਰਿਕਟਰ ਦਿਨੇਸ਼ ਕਾਰਤਿਕ ਦੀ ਪਤਨੀ ਨੇ ਸਾਂਝੀ ਕੀਤੀ ਰੋਮਾਂਟਿਕ ਅੰਡਰ ਵਾਟਰ ਤਸਵੀਰ, ਪ੍ਰਸ਼ੰਸਕਾਂ ਨੂੰ ਆਈ ਖ਼ੂਬ ਪਸੰਦ

ਨਵੀਂ ਦਿੱਲੀ : ਕੋਲਕਾਤਾ ਨਾਈਟ ਨਾਈਟ ਰਾਈਡਰਸ ਦੇ ਸਾਬਕਾ ਕਪਤਾਨ ਦਿਨੇਸ਼ ਕਾਰਤਿਕ ਆਈ.ਪੀ.ਐਲ. ਦੇ ਬਾਅਦ ਹੁਣ ਆਪਣੀ ਪਤਨੀ ਦੀ ਇੱਛਾ ਨੂੰ ਪੁਰਾ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਆਈ.ਪੀ.ਐਲ. ਦੌਰਾਨ ਸਟਾਰ ਸਕਵੈਸ਼ ਖਿਡਾਰੀ ਦੀਪਿਕਾ ਨੇ ਕਿਹਾ ਸੀ ਕਿ ਉਹ ਆਪਣੇ ਪਤੀ ਨਾਲ ਸਮੁੰਦਰ ਕੰਢੇ ਛੁੱਟੀਆਂ ਮਨਾਉਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਹੁਣ ਦੀਪਿਕਾ ਨੇ ਅੰਡਰ ਵਾਟਰ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ, ਜਿਸ ਵਿਚ ਉਹ ਪਤੀ ਨਾਲ ਰੋਮਾਂਟਿਕ ਮੂਡ ਵਿਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ ਇਹ ਮਾਂ, 42 ਲੀਟਰ ਬ੍ਰੈਸਟ ਮਿਲਕ ਡੋਨੇਟ ਕਰ ਕੀਤਾ ਨੇਕ ਕੰਮ

PunjabKesari

ਦੀਪਿਕਾ ਦੀ ਇਹ ਤਸਵੀਰ ਮਾਲਦੀਵ ਦੀ ਹੈ, ਜਿੱਥੇ ਉਹ ਪਤੀ ਨਾਲ ਛੁੱਟੀਆਂ ਮਨਾ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਬਿਹਤਰ ਦੇ ਲਈਠ ਬਦਤਰ ਦੇ ਲਈ, ਅਮੀਰ ਦੇ ਲਈ, ਗਰੀਬ ਦੇ ਲਈ, ਬੀਮਾਰੀ ਵਿਚ ਅਤੇ ਤੰਦਰੁਸਤੀ ਵਿਚ ਅਤੇ ਜ਼ਮੀਨ 'ਤੇ ਅਤੇ ਪਾਣੀ ਵਿਚ।' ਉਨ੍ਹਾਂ ਦੀ ਇਹ ਤਸਵੀਰ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਅਤੇ ਪ੍ਰਸ਼ੰਸਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ: ਹੁਣ ਟਰੰਪ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੂੰ ਹੋਇਆ ਕੋਰੋਨਾ

PunjabKesari

PunjabKesari

PunjabKesari

PunjabKesari


author

cherry

Content Editor

Related News