ਸਈਅਦ ਮੁਸ਼ਤਾਕ ਅਲੀ ਟੂਰਨਾਮੈਂਟ ''ਚ ਕਾਰਤਿਕ ਬਾਹਰ, ਤਾਮਿਲਨਾਡੂ ਵਲੋਂ ਇਸ ਨੂੰ ਮਿਲੀ ਕਪਤਾਨੀ

Tuesday, Oct 19, 2021 - 11:57 AM (IST)

ਸਈਅਦ ਮੁਸ਼ਤਾਕ ਅਲੀ ਟੂਰਨਾਮੈਂਟ ''ਚ ਕਾਰਤਿਕ ਬਾਹਰ, ਤਾਮਿਲਨਾਡੂ ਵਲੋਂ ਇਸ ਨੂੰ ਮਿਲੀ ਕਪਤਾਨੀ

ਚੇਨਈ- ਆਲਰਾਊਂਡਰ ਵਿਜੇ ਸ਼ੰਕਰ ਆਗਾਮੀ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਸੱਟ ਦਾ ਸ਼ਿਕਾਰ ਦਿਨੇਸ਼ ਕਾਰਤਿਕ ਦੀ ਜਗ੍ਹਾ ਤਾਮਿਲਨਾਡੂ ਦੀ ਅਗਵਾਈ ਕਰਨਗੇ। ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ. ਏ.) ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਟੀ. ਐੱਨ. ਸੀ. ਏ. ਦੇ ਇੱਥੇ ਜਾਰੀ ਬਿਆਨ ਦੇ ਮੁਤਾਬਕ ਆਦਿਤਿਆ ਗਣੇਸ਼ ਨੂੰ ਕਾਰਤਿਕ ਦੇ ਬਦਲ ਦੇ ਤੌਰ 'ਤੇ ਚੁਣਿਆ ਗਿਆ ਹੈ।

ਵਿਕਟਕੀਪਰ ਬੱਲੇਬਾਜ਼ ਐੱਨ. ਜਗਦੀਸ਼ਨ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਤਾਮਿਲਨਾਡੂ ਦੀ ਚੋਣ ਕਮੇਟੀ ਦੇ ਪ੍ਰਮੁੱਖ ਐੱਸ. ਵਾਸੂਦੇਵਨ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ ਦਿਨੇਸ਼ ਦੇ ਗੋਡੇ 'ਤੇ ਸੱਟ ਹੈ। ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਕਾਰਤਿਕ ਪਿਛਲੇ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ ਐੱਲ.) ਫ਼ਾਈਨਲ 'ਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡੇ ਸਨ। ਟੀਮ ਨੂੰ ਇਸ ਤੋਂ ਇਲਾਵਾ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦੀਆਂ ਸੇਵਾਵਾਂ ਵੀ ਨਹੀਂ ਮਿਲਣਗੀਆਂ ਜੋ ਇੰਗਲੈਂਡ ਦੌਰੇ ਦੇ ਦੌਰਾਨ ਉਂਗਲ 'ਚ ਲੱਗੀ ਸੱਟ ਤੋਂ ਉੱਭਰ ਰਹੇ ਹਨ।


author

Tarsem Singh

Content Editor

Related News