ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਿੰਗ ਚੈਂਪੀਅਨ ਸੜਕ ’ਤੇ ਵੇਚ ਰਹੀ ਨਮਕੀਨ-ਬਿਸਕਿਟ

Thursday, Jun 24, 2021 - 11:05 AM (IST)

ਨਵੀਂ ਦਿੱਲੀ (ਜ. ਬ.) - ਉਤਰਾਖੰਡ ਦੀ ਪੈਰਾ-ਸ਼ੂਟਰ ਦਿਲਰਾਜ ਕੌਰ ਨੂੰ ਘਰ ਖ਼ਰਚ ਚਲਾਉਣ ਲਈ ਨਮਕੀਨ-ਬਿਸਕਿਟ ਵੇਚਣੇ ਪੈ ਰਹੇ ਹਨ। ਉਹ ਅਜੇ ਮਾਂ ਦੇ ਨਾਲ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ, ਜਿਸ ਦਾ ਕਿਰਾਇਆ ਮਾਂ ਦੀ ਪੈਨਸ਼ਨ ਤੋਂ ਜਾਂਦਾ ਹੈ। ਘਰ ਖ਼ਰਚ ਚਲਾਉਣ ਲਈ ਪਹਿਲਾਂ ਭਰਾ ਸੀ, ਜਿਸ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਹੁਣ ਮਜ਼ਬੂਰੀ ’ਚ ਉਨ੍ਹਾਂ ਨੂੰ ਦੇਹਰਾਦੂਨ ਦੀਆਂ ਸੜਕਾਂ ’ਤੇ ਨਮਕੀਨ-ਬਿਸਕਿਟ ਵੇਚਣੇ ਪੈ ਰਹੇ ਹਨ।

ਇਹ ਵੀ ਪੜ੍ਹੋ: 5 ਫੁੱਟ 4 ਇੰਚ ਦੀ ਪਤਨੀ ਅਤੇ 3 ਫੁੱਟ 7 ਇੰਚ ਦਾ ਪਤੀ, ਵਰਲਡ ਰਿਕਾਰਡ 'ਚ ਦਰਜ ਹੋਇਆ ਇਸ ਜੋੜੇ ਦਾ ਨਾਂ

ਨੌਕਰੀ ਲਈ ਖਾ ਰਹੀ ਧੱਕੇ
ਦਿਲਰਾਜ ਨੇ ਦੱਸਿਆ ਕਿ ਉਨ੍ਹਾਂ ਕੋਲ 28 ਗੋਲਡ ਤੋਂ ਇਲਾਵਾ 8 ਸਿਲਵਰ ਅਤੇ 3 ਬ੍ਰਾਊਂਜ਼ ਮੈਡਲ ਵੀ ਹਨ ਪਰ ਮੌਜੂਦਾ ਹਾਲਤ ਅਜਿਹੀ ਹੈ ਕਿ ਮਹੀਨੇ ਦੀ 20 ਤਰੀਕ ਤੱਕ ਉਨ੍ਹਾਂ ਕੋਲ ਮਾਂ ਦੀ ਪੈਨਸ਼ਨ ਦਾ ਕੁੱਝ ਨਹੀਂ ਬਚਦਾ। ਮੈਂ ਕਈ ਵਾਰ ਸਰਕਾਰੀ ਅਧਿਕਾਰੀਆਂ ਤੋਂ ਸਿੱਖਿਆ ਅਤੇ ਖੇਡ ’ਚ ਆਪਣੀ ਯੋਗਤਾ ਦੇ ਬਾਰੇ ਦੱਸਿਆ ਅਤੇ ਇਕ ਯੋਗ ਨੌਕਰੀ ਦੀ ਅਪੀਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।

 

ਪੈਰਾਂ ਤੋਂ ਅਪਾਹਿਜ ਹੈ ਦਿਲਰਾਜ ਕੌਰ
ਦੇਹਰਾਦੂਨ ਦੀ ਰਹਿਣ ਵਾਲੀ ਦਿਲਰਾਜ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਸ਼ੂਟਿੰਗ ਸ਼ੁਰੂ ਕੀਤੀ। ਪੈਰਾਂ ਤੋਂ ਅਪਾਹਿਜ ਦਿਲਰਾਜ ਜਦੋਂ ਇੰਟਰਨੈਸ਼ਨਲ ਪੱਧਰ ’ਤੇ ਛਾ ਜਾਣ ਨੂੰ ਤਿਆਰ ਸੀ, ਉਦੋਂ ਉਨ੍ਹਾਂ ਦੇ ਪਿਤਾ ਬੀਮਾਰ ਰਹਿਣ ਲੱਗੇ। ਇਲਾਜ ਦੌਰਾਨ ਪ੍ਰੈਕਟਿਸ ਛੁੱਟ ਗਈ ਅਤੇ ਉਹ ਕਰਜ਼ੇ ਦੇ ਹੇਠ ਆ ਗਏ। ਕੁੱਝ ਦਿਨ ਪਹਿਲਾਂ ਭਰਾ ਦਾ ਦਿਹਾਂਤ ਹੋਣ ਨਾਲ ਘਰ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਸੀ। ਇਸ ਲਈ ਦੇਹਰਾਦੂਨ ਦੇ ਇਕ ਪਾਰਕ ਕੋਲ ਚਿਪਸ ਅਤੇ ਸਨੈਕਸ ਵੇਚਣ ਲਈ ਮਜਬੂਰ ਹੋ ਗਈ।

ਇਹ ਵੀ ਪੜ੍ਹੋ: ਪਾਕਿ ’ਚ ਜਨਰਲ ਬਾਜਵਾ ਦੀ ਹੱਤਿਆ ਦੀ ਸਾਜ਼ਿਸ਼! ਫੌਜ ਦੇ ਕਈ ਸੀਨੀਅਰ ਅਧਿਕਾਰੀ ਤੇ ਜਵਾਨ ਗ੍ਰਿਫ਼ਤਾਰ

ਦਿਲਰਾਜ ਦੀਆਂ ਉਪਲੱਬਧੀਆਂ . . .

  • 29ਵੀਂ ਨਾਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ 2005 ’ਚ ਬ੍ਰਾਊਂਜ਼
  • ਚੌਥੀ ਉਤਰਾਖੰਡ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸਿਲਵਰ
  • 15ਵੀਂ ਜੀ. ਵੀ. ਮਾਵਲੇਂਕਰ ਸ਼ੂਟਿੰਗ ਚੈਂਪੀਅਨਸ਼ਿਪ ’ਚ ਚੌਥਾ ਰੈਂਕ
  • 49ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਹਾਸਲ ਕੀਤਾ ਗੋਲਡ
  • ਤੀਜੀ ਉੱਤਰਾਂਚਲ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 2004 ’ਚ ਗੋਲਡ
  • 14ਵੀਂ ਆਲ ਇੰਡੀਆ ਜੀ. ਵੀ. ਐੱਮ. ਸ਼ੂਟਿੰਗ ਚੈਂਪੀਅਨਸ਼ਿਪ : 12ਵਾਂ ਰੈਂਕ
  • 28 ਗੋਲਡ ਮੈਡਲ ਨੈਸ਼ਨਲ ਪੱਧਰ ’ਤੇ ਜਿੱਤ ਚੁੱਕੀ ਹੈ ਦਿਲਰਾਜ

ਇਹ ਵੀ ਪੜ੍ਹੋ: ਕੈਨੇਡਾ 'ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ

ਸਰਕਾਰੀ ਨੌਕਰੀ ਲਈ ਖਾ ਰਹੀ ਦਰ-ਦਰ ਦੀਆਂ ਠੋਕਰਾਂ
ਦਿਲਰਾਜ ਕੌਰ ਦਾ ਕਹਿਣਾ ਹੈ ਕਿ ਜਦੋਂ ਮੈਦਾਨ ’ਚ ਖਿਡਾਰੀ ਮੈਡਲ ਜਿੱਤਦੇ ਹਨ ਤਾਂ ਦੇਸ਼ ਦੇ ਲੋਕਾਂ ਨੂੰ ਮਾਣ ਹੁੰਦਾ ਹੈ ਅਤੇ ਉਹ ਤਾੜੀ ਵਜਾ ਕੇ ਉਤਸ਼ਾਹ ਵਧਾਉਂਦੇ ਹਨ ਪਰ ਇਹ ਕੋਈ ਨਹੀਂ ਪੁੱਛਦਾ ਹੈ ਕਿ ਉਹ ਆਪਣਾ ਘਰ ਕਿਵੇਂ ਚਲਾਉਂਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News