ਦੀਕਸ਼ਾ ਨੇ ਸਾਊਦੀ ਲੇਡੀਜ਼ ਅੰਤਰਰਾਸ਼ਟਰੀ ਓਪਨਿੰਗ ਰਾਊਂਡ ''ਚ ਖੇਡਿਆ 71 ਦਾ ਕਾਰਡ

Wednesday, Nov 18, 2020 - 11:28 PM (IST)

ਦੀਕਸ਼ਾ ਨੇ ਸਾਊਦੀ ਲੇਡੀਜ਼ ਅੰਤਰਰਾਸ਼ਟਰੀ ਓਪਨਿੰਗ ਰਾਊਂਡ ''ਚ ਖੇਡਿਆ 71 ਦਾ ਕਾਰਡ

ਕੈਕ- ਅਦਿਤੀ ਅਸ਼ੋਕ ਤੇ ਦੀਕਸ਼ਾ ਡਾਗਰ ਨੇ ਕ੍ਰਮਵਾਰ ਇਕ ਅੰਡਰ 71 ਦੇ ਸਕੋਰ ਦੇ ਨਾਲ ਗ੍ਰੀਨਸ ਗੋਲਫ ਅਤੇ ਕੰਟ੍ਰੀ ਕਲੱਬ 'ਚ ਕਰਵਾਏ ਜਾ ਰਹੇ ਸਾਊਦੀ ਲੇਡੀਜ਼ ਟੀਮ ਅੰਤਰਰਾਸ਼ਟਰੀ ਰਾਇਲ 'ਚ ਐਂਟਰੀ ਕੀਤੀ। ਟੂਰਨਾਮੈਂਟ 'ਚ ਹੋਰ 2 ਭਾਰਤੀ ਅਜੇ ਹੇਠਲੇ ਸਥਾਨ 'ਤੇ ਹਨ। ਤਵੇਸਾ ਮਲਿਕ (74) ਟੀ-41 ਅਤੇ ਅਸਥਾ ਮਦਨ (80) ਟੀ-103ਵੇਂ ਸਥਾਨ 'ਤੇ ਹੈ।
ਟੂਰਨਾਮੈਂਟ ਦੇ ਲਈ ਬਹੁਤ ਵਧੀਆ ਫਾਰਮੈੱਟ ਬਣਾਇਆ ਗਿਆ ਹੈ। ਇੱਥੇ 54 ਹੋਲ ਦੇ ਨਾਲ 500,000 ਅਮਰੀਕੀ ਡਾਲਰ, ਟੀਮ ਦੇ ਲਈ 300,000 ਅਮਰੀਕੀ ਡਾਲਰ ਤੇ ਵਿਅਕਤੀਗਤ ਦੇ ਲਈ 200,000 ਅਮਰੀਕੀ ਡਾਲਰ ਦਾਅ 'ਤੇ ਹੈ। ਇੱਥੇ ਖਿਡਾਰੀਆਂ ਤੇ ਅਮੇਚਯੋਰ ਦੀਆਂ 37 ਟੀਮਾਂ ਹਨ। ਟੀਮਾਂ ਨੂੰ ' ਐੱਨ. ਐੱਫ. ਐੱਲ.- ਸਟਾਈਲ ਡ੍ਰਾਫਟ ਸਿਸਟਮ' ਨਾਲ ਚੁਣਿਆ ਗਿਆ ਸੀ ਤੇ ਉਹ ਚਾਰ ਪ੍ਰੋ- ਐੱਮ. ਫਾਰਮੈੱਟ ਦੀ ਇਕ ਟੀਮ 'ਚ ਮੁਕਾਬਲਾ ਹੈ, ਜਿਸ 'ਚ 'ਸਰਵਸ੍ਰੇਸ਼ਠ ਦੋ ਸਕੋਰ' ਦੀ ਗਣਨਾ ਹੁੰਦੀ ਹੈ।


author

Gurdeep Singh

Content Editor

Related News