ਦੀਕਸ਼ਾ ਡਾਗਰ ਸਾਂਝੇ ਪੰਜਵੇਂ ਸਥਾਨ ’ਤੇ

02/27/2020 4:54:56 PM

ਡੁਬੋ— ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਵੀਰਵਾਰ ਨੂੰ ਇੱਥੇ ਮਹਿਲਾਵਾਂ ਦੇ ਨਿਊ ਸਾਊਥ ਵੇਲਸ ਓਪਨ ਗੋਲਫ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ’ਚ 7 ਬਰਡੀ ਲਾਈ ਪਰ ਇਸ ਵਿਚਾਲੇ ਉਹ ਚਾਰ ਬੋਗੀ ਵੀ ਕਰ ਗਈ ਜਿਸ ਨਾਲ ਉਸ ਨੇ ਤਿੰਨ ਅੰਡਰ 69 ਦਾ ਕਾਰਡ ਖੇਡਿਆ। ਇਸ ਤਰ੍ਹਾਂ ਨਾਲ ਉਹ ਸੰਯੁਕਤ ਤੌਰ ’ਤੇ ਪੰਜਵੇਂ ਸਥਾਨ ’ਤੇ ਚਲ ਰਹੀ ਹੈ ਅਤੇ ਚੋਟੀ ਦੇ ਚਲ ਰਹੀਆਂ ਦੋ ਗੋਲਫਰਾਂ ਤੋਂ ਦੋ ਸ਼ਾਟ ਪਿੱਛੇ ਹੈ। ਹੋਰਨਾਂ ਭਾਰਤੀਆਂ ’ਚ ਅਦਿਤੀ ਅਸ਼ੋਕ ਸਾਂਝੇ 40ਵੇਂ, ਗੌਰਿਕਾ ਬਿਸ਼ਨੋਈ 50ਵੇਂ, ਆਸ਼ਤਾ ਮਦਾਨ 113ਵੇਂ, ਤਵੇਸਾ ਮਲਿਕ ਸਾਂਝੇ 127ਵੇਂ ਅਤੇ ਰਿਧੀਮਾ ਦਿਲਾਵੜੀ ਸਾਂਝੇ 139ਵੇਂ ਸਥਾਨ ’ਤੇ ਹਨ।


Tarsem Singh

Content Editor

Related News