ਡਰਾਅ ਨੂੰ ਪਚਾ ਸਕਣਾ ਮੁਸ਼ਕਿਲ : ਟਿਮ ਪੇਨ
Monday, Jan 11, 2021 - 09:58 PM (IST)
ਸਿਡਨੀ- ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਡਰਾਅ ਹੋਏ ਮੈਚ ਨੂੰ ਲੈ ਕੇ ਕਿਹਾ ਕਿ ਇਸ ਡਰਾਅ ਨੂੰ ਪਚਾ ਸਕਣਾ ਬੇਹੱਦ ਮੁਸ਼ਕਿਲ ਹੈ ਪਰ ਅਸੀਂ ਕਈ ਕੈਚ ਛੱਡੇ। ਕਪਤਾਨ ਪੇਨ ਨੇ ਇਸ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਖੁਦ ਲੈਂਦੇ ਹੋਏ ਕਿਹਾ ਕਿ ਉਸਦੀ ਟੀਮ ਨੇ ਕਈ ਕੈਚ ਛੱਡੇ, ਜਿਸ ਕਾਰਣ ਆਸਟਰੇਲੀਆ ਮੈਚ ਵਿਚ ਵਾਪਸ ਆਪਣੀ ਪਕੜ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ। ਭਾਰਤ ਦੇ ਸਾਹਮਣੇ 407 ਦੌੜਾਂ ਦਾ ਟੀਚਾ ਸੀ ਅਤੇ ਉਨ੍ਹਾਂ ਨੇ 5 ਵਿਕਟਾਂ 'ਤੇ 334 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਇਆ।
ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਅਸੀਂ ਮੈਚ ਜਿੱਤਣ ਲਈ ਲੋੜੀਂਦੇ ਮੌਕੇ ਬਣਾਏ ਸਨ ਪਰ ਇਸ ਡਰਾਅ ਮੈਚ ਦੇ ਨਤੀਜੇ ਨੂੰ ਪਚਾ ਸਕਣਾ ਮੁਸ਼ਕਿਲ ਹੈ। ਸਾਡੇ ਗੇਂਦਬਾਜ਼ ਸ਼ਾਨਦਾਰ ਸੀ ਤੇ ਨਾਥਨ ਲਿਓਨ ਨੇ ਚੰਗੀ ਗੇਂਦਬਾਜ਼ੀ ਕੀਤੀ।’’ ਉਸ ਨੇ ਕਿਹਾ,‘‘ਹੁਣ ਮੈਂ ਬ੍ਰਿਸਬੇਨ ਦਾ ਇੰਤਜ਼ਾਰ ਕਰ ਰਿਹਾ ਹਾਂ। ਅਸੀਂ ਪਿਛਲੇ ਦੋ ਮੈਚਾਂ ਵਿਚ ਆਪਣੀ ਸਰਵਸ੍ਰੇਸ਼ਠ ਖੇਡ ਨਹੀਂ ਖੇਡੀ ਪਰ ਅਸੀਂ ਇਸ ਟੈਸਟ ਵਿਚ ਬੱਲੇ ਨਾਲ ਥੋੜ੍ਹਾ ਚੰਗੇ ਸੀ। ਸਾਡੇ ਲਈ ਕੁਝ ਹਾਂ-ਪੱਖੀ ਪਹਿਲੂ ਵੀ ਹਨ। ਇਸ ਮੁਕਾਬਲੇ ਵਿਚ ਸਾਡੇ ਗੇਂਦਬਾਜ਼ਾਂ ਨੇ ਕਾਫੀ ਮੌਕੇ ਵੀ ਬਣਾਏ।’’ ਪੇਨ ਨੇ ਕਿਹਾ ਕਿ ਭਾਰਤ ਨੇ ਸਖਤ ਸੰਘਰਸ਼ ਕੀਤਾ। ਨਿਸ਼ਚਿਤ ਤੌਰ 'ਤੇ ਅਸੀਂ ਮੈਚ ਜਿੱਤਣਾ ਚਾਹੁੰਦੇ ਸੀ। ਅਸੀਂ ਬਹੁਤ ਮੌਕੇ ਗੁਆਏ। ਇਹ ਟੈਸਟ ਕ੍ਰਿਕਟ ਦਾ ਸ਼ਾਨਦਾਰ ਮੈਚ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।