ਸੋਚਿਆ ਨਹੀਂ ਸੀ ਕਿ ਅਸੀਂ ਮੈਚ ਦੇ ਇੰਨਾ ਨੇੜੇ ਪਹੁੰਚਾਂਗੇ : ਮੋਰਗਨ

04/22/2021 9:09:08 PM

ਮੁੰਬਈ– ਤਿੰਨ ਵਾਰ ਦੀ ਆਈ. ਪੀ. ਐੱਲ. ਜੇਤੂ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਰੁੱਧ ਇੱਥੇ ਬੁੱਧਵਾਰ ਨੂੰ ਆਈ. ਪੀ. ਐੱਲ.-2021 ਦੇ 15ਵੇਂ ਮੁਕਾਬਲੇ ਵਿਚ ਹਾਰ ਤੋਂ ਬਾਅਦ ਕੋਲਾਕਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਕ੍ਰਿਕਟ ਦੀ ਖੇਡ ਅਸਲ ਵਿਚ ਚਮਤਕਾਰ ਹੀ ਹੈ। ਯਕੀਨਨ ਪਾਵਰਪਲੇਅ ਤੋਂ ਬਾਅਦ ਅਸੀਂ ਜਿਸ ਸਥਿਤੀ ਵਿਚ ਸੀ, ਉਥੋਂ ਅਸੀਂ ਇਹ ਨਹੀਂ ਸੋਚਿਆ ਸੀ ਕਿ ਅਸੀਂ ਮੈਚ ਵਿਚ ਇੰਨਾ ਨੇੜੇ ਪਹੁੰਚਾਂਗੇ, ਜਿੰਨਾ ਅਸੀਂ ਪਹੁੰਚੇ।

PunjabKesari

ਇਹ ਖ਼ਬਰ ਪੜ੍ਹੋ-  ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ


ਮੋਰਗਨ ਨੇ ਕਿਹਾ,‘‘ਆਂਦ੍ਰੇ ਰਸੇਲ ਤੇ ਦਿਨੇਸ਼ ਕਾਰਤਿਕ ਨੇ ਇਕ ਸਾਂਝੇਦਾਰੀ ਕੀਤੀ ਤੇ ਇੱਥੋਂ ਦੀ ਪਿੱਚ ’ਤੇ ਸਾਂਝੇਦਾਰੀ ਨੂੰ ਰੋਕਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਕ੍ਰੀਜ਼ ’ਤੇ ਡਟੇ ਹੋਏ ਖਿਡਾਰੀ ਇੱਥੋਂ ਦੇ ਹਾਲਾਤ ਦਾ ਚੰਗੀ ਤਰ੍ਹਾਂ ਨਾਲ ਫਾਇਦਾ ਚੁੱਕਦੇ ਹਨ। ਇਸ ਤੋਂ ਬਾਅਦ ਪੈਟ ਕਮਿੰਸ ਨੇ ਜਿਸ ਤਰ੍ਹਾਂ ਨਾਲ ਕ੍ਰਿਕਟ ਖੇਡੀ, ਉਸ ਨੇ ਸਾਨੂੰ ਅੰਤ ਤਕ ਮੈਚ ਵਿਚ ਬਣਾਈ ਰੱਖਿਆ। ਸਾਨੂੰ ਮੱਧ ਤੇ ਹੇਠਲੇ ਕ੍ਰਮ ਤੋਂ ਜ਼ਬਰਦਸਤ ਫਾਈਟਬੈਕ ਦੇਖਣ ਨੂੰ ਮਿਲੀ, ਜਿਸ ਦੇ ਬਾਰੇ ਵਿਚ ਸਾਰੇ ਗੱਲ ਕਰਦੇ ਹਨ। ਸ਼ੁਰੂਆਤੀ ਪੰਜ ਓਵਰਾਂ ਵਿਚ ਸਾਡੀ ਬੱਲੇਬਾਜ਼ੀ ਖਰਾਬ ਰਹੀ। ਜੇਕਰ ਅਸੀਂ ਇਕ ਸਾਂਝੇਦਾਰੀ ਬਣਾਈ ਹੁੰਦੀ ਤੇ ਇਨ੍ਹਾਂ ਸ਼ੁਰੂਆਤੀ ਓਵਰਾਂ ਦਾ ਫਾਇਦਾ ਚੁੱਕਿਆ ਹੁੰਦਾ ਤਾਂ ਅਸੀਂ ਵਿਚਾਲੇ ਦੇ ਓਵਰਾਂ ਵਿਚ ਜਾਂਦੇ-ਜਾਂਦੇ ਇਕ ਮਜ਼ਬੂਤ ਸਥਿਤੀ ਵਿਚ ਹੁੰਦੇ। ਖੈਰ ਨਵੇਂ ਮੈਦਾਨ ’ਤੇ ਵੱਖ-ਵੱਖ ਚੁਣੌਤੀਆਂ ਵਿਚ ਖੇਡ ਕੇ ਚੰਗਾ ਲੱਗਾ। ਸਾਡੀ ਬੱਲੇਬਾਜ਼ੀ ’ਤੇ ਵਾਪਸ ਜੇਕਰ ਨਜ਼ਰ ਮਾਰੀ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਵਿਚ ਬਹੁਤ ਵੱਡਾ ਨੁਕਸ ਸੀ, ਪਰ ਸਾਨੂੰ ਅਗਲੇ ਮੈਚ ਵਿਚ ਆਪਣੇ ਗੇਂਦਬਾਜ਼ਾਂ ਨੂੰ ਲੈ ਕੇ ਥੋੜ੍ਹੀ ਵਿਚਾਰ ਕਰਨੀ ਪਵੇਗੀ।’’

ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News