ਕੀ ਸੱਚ ''ਚ ਪਾਣੀ-ਪੁਰੀ ਵੇਚਦੇ ਸਨ ਯਸ਼ਸਵੀ, ਬਚਪਨ ਦੇ ਕੋਚ ਨੇ ਚੁੱਕਿਆ ਇਸ ਰਾਜ ਤੋਂ ਪਰਦਾ

08/04/2023 10:20:57 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਯਸ਼ਸਵੀ ਜਾਇਸਵਾਲ ਦੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋਈ ਹੈ, ਜਿਸ 'ਚ ਉਹ ਆਪਣੇ ਪਿਤਾ ਨਾਲ ਪਾਣੀ-ਪਾਣੀ ਪੁਰੀ ਵੇਚਦੇ ਹੋਏ ਦਿਖਾਈ ਦੇ ਰਹੇ ਹਨ ਹੈ। ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਯਸ਼ਸਵੀ ਆਪਣੀ ਜੀਵਨੀ ਚਲਾਉਣ ਲਈ ਪਾਣੀ-ਪੁਰੀ ਵੇਚਦੇ ਸਨ। ਪਰ ਯਸ਼ਸਵੀ ਦੇ ਬਚਪਨ ਦੇ ਕੋਚ ਜਵਾਲਾ ਸਿੰਘ ਨੇ ਇਸ ਤਸਵੀਰ ਨੂੰ ਲੈ ਕੇ ਵੱਡਾ ਖੁਲਾਸਾ ਕਰਦੇ ਹੋਏ ਝੂਠ ਦੱਸਿਆ ਹੈ।

ਇਹ ਵੀ ਪੜ੍ਹੋ- ਮੈਨਚੈਸਟਰ 'ਚ ਤਾਂ ਗੇਂਦਬਾਜ਼ੀ ਹੀ ਨਹੀਂ ਹੋਈ, ਜੁਰਮਾਨਾ ਲੱਗਣ 'ਤੇ ਭੜਕੇ ਉਸਮਾਨ ਖਵਾਜਾ, ਦਿੱਤਾ ਇਹ ਤਰਕ
ਇਹ ਕਹਾਣੀ ਪਹਿਲੀ ਵਾਰ ਸਾਲ 2019 'ਚ ਵਾਇਰਲ ਹੋਈ ਸੀ ਅਤੇ ਯਸ਼ਸਵੀ ਉਸ ਸਮੇਂ ਅੰਡਰ-19 ਜੂਨੀਅਰ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਸੀ। ਜਦੋਂ ਉਨ੍ਹਾਂ ਨੇ ਡੈਬਿਊ ਟੈਸਟ 'ਚ ਸੈਂਕੜਾ ਲਗਾਇਆ ਤਾਂ ਲੋਕਾਂ ਨੇ ਉਨ੍ਹਾਂ ਦੇ ਔਖੇ ਦਿਨਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਦੋਂ ਤੋਂ ਉਨ੍ਹਾਂ ਦੀ ਆਪਣੇ ਪਿਤਾ ਦੇ ਨਾਲ ਪਾਣੀ-ਪੁਰੀ ਵੇਚਦੇ ਹੋਏ ਦੀ ਇਕ ਤਸਵੀਰ ਵਾਇਰਲ ਹੋ ਗਈ ਜਿਸ 'ਚ ਉਹ ਆਪਣੇ ਪਿਤਾ ਦੇ ਨਾਲ ਪਾਣੀ-ਪੁਰੀ ਵੇਚਦੇ ਨਜ਼ਰ ਆ ਰਹੇ ਹਨ।
ਯਸ਼ਸਵੀ ਦੇ ਬਚਪਨ ਦੇ ਕੋਚ ਨੇ ਇਸ ਬਾਰੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਕਿਹਾ, 'ਮੈਂ ਇਕ ਵਾਰ ਫਿਰ ਕਹਿੰਦਾ ਹਾਂ ਕਿ ਮੈਂ ਅਤੇ ਯਸ਼ਸਵੀ ਨੇ ਕਦੇ ਵੀ ਪੈਸਿਆਂ ਲਈ ਪਾਣੀ-ਪੁਰੀ ਨਹੀਂ ਵੇਚੀ। ਮੈਂ ਪਹਿਲਾਂ ਵੀ ਮੀਡੀਆ 'ਚ ਇਹ ਗੱਲ ਕਹੀ ਹੈ ਕਿ ਉਨ੍ਹਾਂ ਨੇ 2013 ਤੋਂ ਆਪਣੀ ਕ੍ਰਿਕਟ ਸਿਖਲਾਈ ਤੋਂ ਬਾਅਦ ਪਾਣੀ-ਪੁਰੀ ਨਹੀਂ ਵੇਚੀ ਹੈ।

ਇਹ ਵੀ ਪੜ੍ਹੋ- ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ
ਉਨ੍ਹਾਂ ਅੱਗੇ ਕਿਹਾ ਇਹ ਇਕ ਚੰਗੀ ਹੈੱਡਲਾਈਨ ਹੈ ਪਰ ਇਸ 'ਚ ਸਿਰਫ਼ 5 ਫ਼ੀਸਦੀ ਸੱਚਾਈ ਹੈ। ਉਨ੍ਹਾਂ ਨੇ ਅਜਿਹਾ ਕੁਝ ਦਿਨਾਂ ਲਈ ਕੀਤਾ ਹੋਵੇਗਾ ਜਦੋਂ ਉਹ ਪਹਿਲੀ ਵਾਰ ਮੁੰਬਈ ਆਏ ਸਨ ਅਤੇ ਇਕ ਟੈਂਟ 'ਚ ਰਿਹਾ ਸੀ। ਉਨ੍ਹਾਂ ਦੇ ਕੋਲ ਰਿਹਾਇਸ਼, ਬਿਜਲੀ, ਭੋਜਨ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਸਨ ਅਤੇ ਸਾਵਣ ਦੇ ਮਹੀਨੇ ਇਕ ਤੰਬੂ 'ਚ ਰਹਿੰਦੇ ਸਨ। ਉਸ ਸਮੇਂ ਉਹ ਕੁਝ ਦੁਕਾਨਦਾਰਾਂ ਦੀ ਮਦਦ ਕਰਦਾ ਸੀ ਅਤੇ ਇਸ ਲਈ ਉਨ੍ਹਾਂ ਨੂੰ ਕੁਝ ਪੈਸੇ ਮਿਲਦੇ ਸਨ। ਪਰ ਜਦੋਂ ਮੈਂ ਉਨ੍ਹਾਂ ਨੂੰ ਸਿਖਲਾਈ ਦੇਣ ਲੱਗਾ ਤਾਂ ਸਭ ਕੁਝ ਬੰਦ ਹੋ ਗਿਆ ਅਤੇ ਉਹ ਮੇਰੀ ਨਿਗਰਾਨੀ 'ਚ ਰਿਹਾ।
ਯਸ਼ਸਵੀ ਨੂੰ ਪਹਿਲੀ ਵਾਰ 2020 'ਚ ਅੰਡਰ-19 ਵਿਸ਼ਵ ਕੱਪ 'ਚ ਮੌਕਾ ਮਿਲਿਆ ਸੀ। ਇਸ ਤੋਂ ਬਾਅਦ ਰਾਜਸਥਾਨ ਰਾਇਲਸ ਨੇ ਉਨ੍ਹਾਂ ਨੂੰ 2.40 ਕਰੋੜ 'ਚ ਖਰੀਦਿਆ। ਯਸ਼ਸਵੀ ਨੇ 2022 'ਚ ਭਾਰਤ ਏ ਟੀਮ ਲਈ ਸੈਂਕੜਾ ਲਗਾਇਆ ਅਤੇ ਆਈਪੀਐੱਲ 2023 'ਚ ਉਨ੍ਹਾਂ ਦੇ ਸਫ਼ਰ ਨੇ ਉਨ੍ਹਾਂ ਦੇ ਲਈ ਭਾਰਤੀ ਟੀਮ ਲਈ ਖੇਡਣ ਦਾ ਰਾਹ ਪੱਧਰਾ ਕੀਤਾ। ਟੈਸਟ 'ਚ ਯਾਦਗਾਰ ਡੈਬਿਊ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੈਸਟਇੰਡੀਜ਼ ਵਿਰੁੱਧ ਟੀ-20 ਟੀਮ 'ਚ ਬੁਲਾਇਆ ਗਿਆ ਹੈ ਅਤੇ ਉਹ ਭਾਰਤ ਦੀਆਂ ਏਸ਼ਿਆਈ ਖੇਡਾਂ ਦਾ ਵੀ ਹਿੱਸਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Aarti dhillon

Content Editor

Related News