ਭਾਜਪਾ 'ਚ ਸ਼ਾਮਲ ਹੋਣ 'ਤੇ ਸਾਬਕਾ ਸ਼ਟਰਲਰ ਜਵਾਲਾ ਗੁੱਟਾ ਨੇ ਸਾਇਨਾ ਨੇਹਾਵਲ 'ਤੇ ਲਾਇਆ ਨਿਸ਼ਾਨਾ

Thursday, Jan 30, 2020 - 11:56 AM (IST)

ਭਾਜਪਾ 'ਚ ਸ਼ਾਮਲ ਹੋਣ 'ਤੇ ਸਾਬਕਾ ਸ਼ਟਰਲਰ ਜਵਾਲਾ ਗੁੱਟਾ ਨੇ ਸਾਇਨਾ ਨੇਹਾਵਲ 'ਤੇ ਲਾਇਆ ਨਿਸ਼ਾਨਾ

ਸਪੋਰਟਸ ਡੈਸਕ— ਟਾਪ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੇ ਬੀ ਜੇ ਪੀ (ਭਾਰਤੀ ਜਨਤਾ ਪਾਰਟੀ) 'ਚ ਸ਼ਾਮਲ ਹੋਣ 'ਤੇ ਸਾਬਕਾ ਡਬਲਜ਼ ਖਿਡਾਰਨ ਜਵਾਲਾ ਗੁੱਟਾ ਨੇ ਨਾਂ ਲਏ ਬਿਨਾਂ ਉਸ 'ਤੇ ਨਿਸ਼ਾਨਾਂ ਲਾਉਂਦੇ ਹੋਏ ਇਸ ਨੂੰ 'ਬੇਵਜਾਹ ਪਾਰਟੀ ਨਾਲ ਜੁੜਨਾ ਕਰਾਰ ਦਿੱਤਾ। ਓਲੰਪਿਕ ਤਮਗਾ ਜੇਤੂ ਸਾਇਨਾ ਦੇ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਗੁੱਟਾ ਨੇ ਟਵੀਟ ਕੀਤਾ, ''ਪਹਿਲੀ ਵਾਰ ਸੁੱਣਿਆ ਹੈ। ਬੇਵਜ੍ਹਾ ਖੇਡਣਾ ਸ਼ੁਰੂ ਕੀਤਾ ਅਤੇ ਹੁਣ ਬੇਵਜਾਹ ਪਾਰਟੀ ਜੁਆਇੰਨ ਕੀਤੀ।PunjabKesari

PunjabKesariਦੁਨੀਆ ਦੀ ਸਾਬਕਾ ਨੰਬਰ ਇਕ ਬੈਡਮਿੰਟਨ ਖਿਡਾਰੀ ਸਾਇਨਾ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ ਆਪਣੀ ਸਖਤ ਮਿਹਨਤ ਨਾਲ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ। ਮੈਂ ਖੁਦ ਸਖਤ ਮਿਹਨਤ ਕਰਦੀ ਹਾਂ ਅਤੇ ਮੈਨੂੰ ਮਿਹਨਤੀ ਲੋਕ ਪਸੰਦ ਹਨ। ਨਰਿੰਦਰ ਮੋਦੀ ਸਰ ਦੇਸ਼ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਮੈਂ ਜੇਕਰ ਉਨ੍ਹਾਂ ਦੇ ਨਾਲ ਕੁੱਝ ਕੰਮ ਕਰ ਸਕੀ ਤਾਂ ਇਹ ਮੇਰਾ ਸੁਭਾਗ ਹੋਵੇਗਾ।

ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਜਵਾਲਾ ਦੀ ਇਸ ਪ੍ਰਤੀਕਿਰਿਆ ਲਈ ਉਸ ਨੂੰ ਟ੍ਰੋਲ ਵੀ ਕੀਤਾ ਗਿਆ। ਦੋਖੋ ਟਵਿਟਸ-

PunjabKesari

 


Related News