ਟੈਟੂ ਬਾਕਸਰ ਡੈਨੀਅਲ ਲਈ ਡਾਯਲਟਾ ਲੇਓਟੋ ਨੇ ਮੰਗਣੀ ਤੋੜੀ
Sunday, Jul 14, 2019 - 10:26 PM (IST)

ਜਲੰਧਰ - ਟੀ. ਵੀ. ਐਂਕਰ ਡਾਯਲਟਾ ਲੇਓਟੋ ਨੇ ਆਖਿਰਕਾਰ ਟੈਟੂ ਬਾਕਸਰ ਡੈਨੀਅਲ ਸਕਾਰਡਿਨਾ ਲਈ ਆਪਣੇ ਮੰਗੇਤਰ ਨਾਲੋਂ ਨਾਤਾ ਤੋੜ ਲਿਆ ਹੈ। ਡਾਯਲਟਾ ਪਹਿਲੀ ਵਾਰ ਉਦੋਂ ਚਰਚਾ ਵਿਚ ਆਈ ਸੀ, ਜਦੋਂ 2017 ਵਿਚ ਉਸਦਾ ਕਿਸੇ ਨੇ ਆਈ-ਕਲਾਡ ਡਾਟਾ ਚੋਰੀ ਕਰ ਲਿਆ ਸੀ। ਦਰਅਸਲ ਡਾਯਲਟਾ ਦੇ ਡਾਟਾ ਵਿਚ ਉਸਦੀਆਂ ਕੁਝ ਇਤਰਾਜ਼ਯੋਗ ਫੋਟੋਆਂ ਵੀ ਸਨ, ਜਿਹੜੀਆਂ ਕਿਸੇ ਹੈਕਰਸ ਨੇ ਚੋਰੀ ਕਰ ਕੇ ਵਾਈਰਲ ਕਰ ਦਿੱਤੀਆਂ ਸਨ।
ਇਸ ਘਟਨਾ ਤੋਂ ਬਾਅਦ ਡਾਯਲਟਾ ਦੇ ਸੋਸ਼ਲ ਮੀਡੀਆ 'ਤੇ ਫਾਲੋਅਰਸ ਕਾਫੀ ਗਿਣਤੀ ਵਿਚ ਵਧ ਗਏ ਸਨ। ਉਹ ਮਿਸ ਇਟਲੀ ਬਿਊਟੀ ਪੀਜ਼ੈਂਟ ਵਿਚ ਮਿਸ ਇਲੀਗੈਂਟ ਖਿਤਾਬ ਵੀ ਜਿੱਤ ਚੁੱਕੀ ਹੈ। ਉਹ ਪੜ੍ਹਾਈ ਵਿਚ ਕਾਫੀ ਚੰਗੀ ਸੀ। ਇਸ ਤੋਂ ਇਲਾਵਾ ਸਿੰਗਿਗ ਤੇ ਅਦਾਕਾਰੀ ਵਿਚ ਉਸਨੇ ਕਿਸਮਤ ਅਜ਼ਮਾਈ। ਟੀ. ਵੀ. 'ਤੇ ਉਹ ਪਹਿਲੀ ਵਾਰ ਵੈਦਰ ਗਰਲ ਦੇ ਤੌਰ 'ਤੇ ਆਈ ਸੀ। ਇਸ ਵਿਚਾਲੇ ਉਸਦੀ ਫੁੱਟਬਾਲਰ ਮਾਰੀਓ ਬਾਲੋਤੇਲੀ ਨਾਲ ਦੋਸਤੀ ਹੋਈ, ਜਿਹੜੀ ਕਿ ਇਕ ਵੱਡੇ ਵਿਵਾਦ ਕਾਰਨ ਖਤਮ ਹੋ ਗਈ। ਇਸ ਤੋਂ ਬਾਅਦ ਡਾਯਲਟਾ ਨੇ ਮਾਤੀਓ ਮਮੀ ਨਾਲ ਰਿਸ਼ਤਾ ਅੱਗੇ ਵਧਾਇਆ ਪਰ ਹੁਣ ਸਕਾਰਡਿਨਾ ਕਾਰਨ ਉਸ ਨੇ ਉਸ ਨਾਲੋਂ ਵੀ ਨਾਤਾ ਤੋੜ ਲਿਆ ਹੈ।
ਜ਼ਿਕਰਯੋਗ ਹੈ ਕਿ ਸਕਾਰਡਿਨਾ ਇਟਾਲੀਅਨ ਮੂਲ ਦਾ ਬਾਕਸਰ ਹੈ ਤੇ ਇਸ ਸਮੇਂ ਉਹ ਫਲੋਰਿਡਾ ਦੇ ਮਿਆਮੀ ਬੀਚ 'ਤੇ ਰਹਿੰਦਾ ਹੈ। 27 ਸਾਲਾ ਇਹ ਬਾਕਸਰ ਸੁਪਰ ਮਿਡਲਵੇਟ ਮੁਕਾਬਲਿਆਂ ਵਿਚ 14 ਨਾਕਆਊਟ ਦੇ ਤੌਰ 'ਤੇ ਜਿੱਤਿਆ ਹੈ। ਪਿਛਲੀ ਵਾਰ ਉਸ ਨੇ ਹਮਵਤਨ ਅਲੈਸੈਂਡ੍ਰੋ ਗੋਡਡੀ ਨੂੰ ਹਰਾ ਕੇ ਆਈ. ਬੀ. ਐੱਫ. ਇੰਟਨਰੈਸ਼ਨਲ ਸੁਪਰ ਮਿਡਲਵੇਟ ਖਿਤਾਬ ਜਿੱਤਿਆ ਸੀ।