ਧੋਨੀ ਨੂੰ ਮਿਲਿਆ ਪਦਮ ਭੂਸ਼ਣ ਐਵਾਰਡ, ਅੱਜ ਦੇ ਦਿਨ ਜਿਤਾਇਆ ਸੀ ਵਿਸ਼ਵ ਕੱਪ

04/02/2018 7:35:25 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਮਵਾਰ ਤੀਜੇ ਸਰਵਉਚ ਨਾਗਰਿਕ ਸਨਮਾਨ ਦੇ ਨਾਲ ਨਵਾਜਿਆ ਗਿਆ ਹੈ। ਧੋਨੀ ਨੂੰ ਇਹ ਸਨਮਾਨ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਦਿੱਤਾ।


ਜ਼ਿਕਰਯੋਗ ਹੈ ਕਿ ਧੋਨੀ ਨੂੰ ਇਹ ਸਨਮਾਨ ਉਸ ਦਿਨ ਦਿੱਤਾ ਗਿਆ ਜਿਸ ਦਿਨ ਉਸ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿੱਤਾਇਆ ਸੀ। ਭਾਰਤ ਨੇ 28 ਸਾਲ ਬਾਅਦ 2011 'ਚ ਵਿਸ਼ਵ ਕੱਪ ਹਾਸਲ ਕੀਤਾ ਸੀ। ਧੋਨੀ ਨੇ ਵਾਨਖੇੜੇ ਸਟੇਡੀਅਮ 'ਚ ਫਾਈਨਲ ਮੁਕਾਬਲੇ 'ਚ ਨਵਾਨ ਕੁਲਾਸੇਕਰਾ ਦੀ ਗੇਂਦ 'ਤੇ ਜ਼ੋਰਦਾਰ ਛੱਕਾ ਲਗਾਕੇ ਕ੍ਰਿਕਟ ਪਸ਼ੰਸਕਾਂ ਦਾ ਸੁਪਨਾ ਪੂਰਾ ਕੀਤਾ ਸੀ।

ਇਸ ਫਾਈਨਲ ਮੈਚ 'ਚ ਭਾਰਤੀ ਟੀਮ ਨੂੰ ਸ਼੍ਰੀਲੰਕਾ ਟੀਮ ਵਲੋਂ 275 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਭਾਰਤ ਨੇ ਪਹਿਲੇ ਦੋ ਵਿਕਟ ਜਲਦੀ ਨਾਲ ਗੂਆ ਲਏ ਸੀ। ਪਰ ਇਕ ਪਾਸੇ ਗੌਤਮ ਗੰਭੀਰ ਨੇ ਪਾਰੀ ਨੂੰ ਸੰਭਾਲਿਆ ਹੋਇਆ ਸੀ। ਗੰਭੀਰ ਨੇ 97 ਗੇਂਦਾਂ 'ਚ ਸ਼ਾਨਦਾਰ 122 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ 114 ਦੌੜਾਂ 'ਤੇ ਤਿਨ ਵਿਕਟਾਂ ਗੁਆ ਚੁਕੀ ਸੀ। ਤਦ ਸਭ ਨੂੰ ਹੈਰਾਨੀ 'ਚ ਪਾਉਂਦੇ ਹੋਏ ਧੋਨੀ ਨੇ ਮੈਦਾਨ 'ਤੇ ਕਦਮ ਰੱਖਿਆ। ਦਰਅਸਲ ਸਾਰੇ ਉਮੀਦ ਕਰ ਰਹੇ ਸਨ ਕਿ ਯੁਵਰਾਜ ਸਿੰਘ ਕ੍ਰੀਜ 'ਤੇ ਆਉਣਗੇ। ਪਰ ਧੋਨੀ ਨੇ ਪਹਿਲਾਂ ਆਉਣਾ ਸਹੀ ਸਮਝਿਆ। ਧੋਨੀ ਨੇ ਸ਼ਾਨਦਾਰ 91 ਗੇਂਦਾਂ 'ਚ 109 ਦੌੜਾਂ ਦੀ ਪਾਰੀ ਖੇਡੀ। ਧੋਨੀ ਨੇ ਆਪਣੇ ਖਾਸ ਸਟਾਈਲ 'ਛੱਕਾ' ਲਗਾਕੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ ਸੀ। ਇਸ ਸ਼ਾਨਦਾਰ ਪਾਰੀ ਲਈ ਧੋਨੀ ਨੂੰ 'ਮੈਨ ਆਫ ਦਾ ਮੈਚ' ਵੀ ਦਿੱਤਾ ਗਿਆ ਸੀ।


Related News