ਧੋਨੀ ਨਹੀਂ ਕਰਨਗੇ ਡੇਅ-ਨਾਈਟ ਟੈਸਟ ''ਚ ਕੁਮੈਂਟਰੀ, BCCI ਨੇ ਨਹੀਂ ਦਿੱਤੀ ਇਜਾਜ਼ਤ

Wednesday, Nov 06, 2019 - 07:09 PM (IST)

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਦੇ ਕਰੀਬੀ ਸੂਤਰਾਂ ਮੁਤਾਬਕ ਇਸ ਸਾਬਕਾ ਕਪਤਾਨ ਦੇ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਡੇਅ ਨਾਈਟ ਟੈਸਟ ਵਿਚ ਕੁਮੈਂਟਰੀ ਵਿਚ ਡੈਬਿਊ ਕਰਨ ਦੀ ਸੰਭਾਵਨਾ ਨਹੀਂ ਹੈ। ਮੇਜ਼ਬਾਨ ਬ੍ਰਾਡਕਾਸਟਰ ਸਟਾਰ ਸਪੋਰਟਸ ਨੇ ਇਸ ਇਤਿਹਾਸਕ ਮੈਚ ਵਿਚ ਧੋਨੀ ਦੀ ਕੁਮੈਂਟਰੀ ਕਰਨ ਲਈ ਬੀ. ਸੀ. ਸੀ. ਆਈ. ਨੂੰ ਪੇਸ਼ਕਸ਼ ਭੇਜੀ ਸੀ ਪਰ ਬੋਰਡ ਨੇ ਅਜੇ ਜਵਾਬ ਨਹੀਂ ਦਿੱਤਾ ਹੈ। ਧੋਨੀ ਜੁਲਾਈ ਵਿਚ ਵਰਲਡ ਕੱਪ ਸੈਮੀਫਾਈਨਲ ਦੇ ਬ ਾਅਦ ਤੋਂ ਭਾਰਤ ਲਈ ਨਹੀਂ ਖੇਡ ਰਹੇ ਅਤੇ ਬੀ. ਸੀ. ਸੀ. ਆਈ. ਦੇ ਕਰਾਰ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹਨ। ਇਸ ਖਿਡਾਰੀ ਦੇ ਕਰੀਬੀ ਸੂਤਰ ਤੋਂ ਜਦੋਂ ਧੋਨੀ ਦੇ ਇਸ ਮੈਚ ਵਿਚ ਕੁਮੈਂਟਰੀ ਕਰਨ ਦੀ ਸੰਭਾਵਨਾ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਧੋਨੀ ਕੁਮੈਂਟਰੀ ਕਰ ਹੀ ਨਹੀਂ ਸਕਦੇ। ਮੌਜੂਦਾ ਸੰਵਿਧਾਨ ਮੁਤਾਬਕ ਧੋਨੀ ਦਾ ਕੁਮੈਂਟਰੀ ਕਰਨਾ ਹਿੱਤਾਂ ਦਾ ਟਕਰਾਅ ਹੋਵੇਗਾ।


Related News