ਸਰਕਾਰੀ ਸਕੂਲ ਅੰਦਰੋਂ ਮਿਡ-ਡੇਅ ਮੀਲ ਲਈ ਰੱਖਿਆ ਸਿਲੰਡਰ ਤੇ ਰਾਸ਼ਨ ਚੋਰੀ

Tuesday, May 05, 2026 - 02:50 PM (IST)

ਸਰਕਾਰੀ ਸਕੂਲ ਅੰਦਰੋਂ ਮਿਡ-ਡੇਅ ਮੀਲ ਲਈ ਰੱਖਿਆ ਸਿਲੰਡਰ ਤੇ ਰਾਸ਼ਨ ਚੋਰੀ

ਟਾਂਡਾ ਉੜਮੁੜ (ਮੋਮੀ,ਪੰਡਤ)- ਬੀਤੀ ਰਾਤ ਚੋਰਾਂ ਨੇ ਸਰਕਾਰੀ ਹਾਈ ਸਕੂਲ ਮੂਨਕ ਕਲਾਂ ਚੋਰੀ ਦਾ ਨਿਸ਼ਾਨਾ ਬਣਾਉਂਦੇ ਹੋਏ ਮਿਡ ਡੇਅ ਮੀਲ ਦਾ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖ ਅਧਿਆਪਕ ਮਨੋਜ ਕੁਮਾਰ, ਸਕੂਲ ਇੰਚਾਰਜ ਰਾਜਵਿੰਦਰ ਕੌਰ, ਮਾਸਟਰ ਜਗਜੀਤ ਸਿੰਘ ਤੇ ਸਰਪੰਚ ਮਨਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਸਕੂਲ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੁੰਦੇ ਹੋਏ ਮਿਡ ਡੇਅ ਮੀਲ ਵਿਚ ਵਰਤਿਆ ਜਾਣ ਵਾਲਾ ਸਿਲੰਡਰ, ਚਾਵਲ ਕਣਕ ਤੇ ਹੋਰ ਸਮਾਨ ਚੋਰੀ ਕਰ ਲਿਆ।

ਚੋਰੀ ਦੀ ਇਹ ਵਾਰਦਾਤ ਸਕੂਲ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਹੋਈ ਹੈ। ਚੋਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਜਿਸ ਦੌਰਾਨ ਪੁਲਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਦੇ ਹੋਏ ਚੋਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Anmol Tagra

Content Editor

Related News