ਆਸਾਨੀ ਨਾਲ ਪੈਸੇ ਕਮਾਉਣ ਦੇ ਚੱਕਰ ''ਚ ਪਏ ਨੌਜਵਾਨ! You Tube ''ਤੇ ਚੈਨਲ ਬਣਾਉਣਾ ਬਣਿਆ...
Thursday, May 07, 2026 - 05:03 PM (IST)
ਸੁਲਤਾਨਪੁਰ ਲੋਧੀ (ਧੀਰ)-21ਵੀਂ ਸਦੀ ਦੇ ਨੌਜਵਾਨ ਆਸਾਨੀ ਨਾਲ ਪੈਸਾ ਕਮਾਉਣਾ ਚਾਹੁੰਦੇ ਹਨ। ਇਸ ਦੇ ਲਈ ਉਹ ਵੱਖ-ਵੱਖ ਤਰੀਕੇ ਲੱਭਦੇ ਹਨ ਪਰ ਅੱਜ ਦੀ ਨਵੀਂ ਪੀੜ੍ਹੀ ਯੂ-ਟਿਊਬ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਨਾ ਮੰਨ ਕੇ ਕਮਾਈ ਦਾ ਸਾਧਨ ਸਮਝ ਰਹੀ ਹੈ। ਇਹੀ ਕਾਰਨ ਹੈ ਕਿ ਯੂ-ਟਿਊਬ ਨੌਜਵਾਨਾਂ 'ਚ ਇੰਨਾ ਮਸ਼ਹੂਰ ਹੋ ਰਿਹਾ ਹੈ ਅਤੇ ਅੱਜਕੱਲ੍ਹ ਆਪਣਾ ਯੂ-ਟਿਊਬ ਚੈਨਲ ਬਣਾ ਕੇ ਪੈਸੇ ਕਮਾਉਣ ਅਤੇ ਮਸ਼ਹੂਰ ਹੋਣ ਦਾ ਰੁਝਾਨ ਇਨਾ ਵਧ ਗਿਆ ਹੈ ਕਿ 12ਵੀਂ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਸਾਰੇ ਨੌਜਵਾਨ ਅੱਗੇ ਦੀ ਪੜ੍ਹਾਈ ਬਾਰੇ ਸੋਚਣ ਦੀ ਥਾਂ ਯੂ-ਟਿਊਬ ’ਤੇ ਆਪਣਾ ਚੈਨਲ ਬਣਾਉਣਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ: Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ 'ਤੇ ਪੁਲਸ
ਕਈ ਵਾਰ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਵੀ ਯੂ-ਟਿਊਬ ’ਤੇ ਅਪਣਾ ਚੈਨਲ ਬਣਾਉਣ ਦੀ ਗੱਲ ਕਰਦੇ ਸੁਣੇ ਜਾਂਦੇ ਹਨ। ਜਦੋਂ ਉਹ ਆਪਣਾ ਚੈਨਲ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਉਹ ਸੋਚਦੇ ਹਨ ਕਿ ਉਨ੍ਹਾਂ ਨੇ ਇਕ ਵੀਡੀਓ ਬਣਾਉਣ 'ਤੇ ਪੂਰੀ ਦੁਨੀਆ ਇਸ ਨੂੰ ਵੇਖੇਗੀ, ਲਾਈਕ ਅਤੇ ਟਿੱਪਣੀ ਕਰੇਗੀ। ਇਸ ਖ਼ੁਸ਼ੀ ‘ਚ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਆਦਿ ਨੂੰ ਚੈਨਲ ਬਾਰੇ ਦੱਸਦੇ ਹਨ। ਉਨ੍ਹਾਂ ਨੂੰ ਸਬਸਕ੍ਰਾਈਬ ਕਰਨ ਲਈ ਕਹਿੰਦੇ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ਅਤੇ ਹੋਰ ਸ਼ੋਸ਼ਲ ਮੀਡੀਆ ਰਾਹੀ ਲੋਕਾਂ ਨਾਲ ਸਾਂਝਾ ਕਰਕੇ, 2-3 ਦਿਨਾਂ ਦੇ ਅੰਦਰ ਆਪਣੇ ਚੈਨਲ ‘ਤੇ 100-200 ਵਿਊਜ਼ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ ਨੇ ਸੁੱਟਿਆ ਸੀ IED ਦਾ ਪੈਕੇਟ!
ਜਦੋਂ ਉਹ ਇੰਨੇ ਸਾਰੇ ਵਿਊਅਰਜ਼ ਨੂੰ ਵੇਖਦੇ ਹਨ ਤਾਂ ਸੋਚਦੇ ਹਨ ਕਿ ਹੁਣ ਤਾਂ ਉਨ੍ਹਾਂ ਦੀ ਨਿਕਲ ਪਈ, ਹੁਣ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ ਹੈ। ਇਸ ਤੋਂ ਬਾਅਦ ਜਦੋਂ ਕੁਝ ਦਿਨ ਬੀਤ ਜਾਦੇ ਹਨ ਅਤੇ ਉਹ ਆਪਣੇ ਚੈਨਲ ‘ਤੇ ਕੋਈ ਗਤੀਵਿਧੀ ਨਹੀਂ ਵੇਖਦੇ, ਗਾਹਕ ਅਤੇ ਸਬਸਕ੍ਰਾਈਬਰ ਨਹੀਂ ਵਧਦੇ, ਫਿਰ ਉਨ੍ਹਾਂ ਨੂੰ ਬਹੁਤ ਬੁਰਾ ਲਗਦਾ ਹੈ। ਜਦੋਂ ਉਹ ਵੀਡੀਓ ਅਪਲੋਡ ਕਰਦੇ ਹਨ ਤਾਂ 50 ਜਾਂ 60 ਤੋਂ ਵੱਧ ਵਿਊਅਰਜ਼ ਨਹੀਂ ਆਉਂਦੇ ਹਨ। ਜਦੋਂ ਕੋਈ ਰਿਸ਼ਤੇਦਾਰ ਜਾਂ ਦੋਸਤ ਉਨ੍ਹਾਂ ਨੂੰ ਯੂ-ਟਿਊਬ ਚੈਨਲ ਬਾਰੇ ਪੁੱਛਦਾ ਹੈ ਤਾਂ ਇਹ ਜਲੇ ਉੱਤੇ ਲੂਣ ਪਾਉਣ ਵਾਂਗ ਜਾਪਦਾ ਹੈ। ਅਜਿਹੀ ਸਥਿਤੀ ‘ਚ ਉਹ ਉਨ੍ਹਾਂ ਨੂੰ ਤਾਂ ਕੁਝ ਵੀ ਨਹੀਂ ਕਹਿ ਸਕਦੇ ਅਤੇ ਚੁੱਪਚਾਪ ਉੱਥੋਂ ਨਿਰਾਸ਼ ਹੋ ਕੇ ਚਲੇ ਜਾਂਦੇ ਹੋ। ਕਈ ਨੌਜਵਾਨ ਨਿਰਾਸ਼ ਹੋ ਕੇ ਜਿੰਦਗੀ ‘ਚ ਗਲਤ ਕਦਮ ਵੀ ਚੁੱਕ ਲੈਂਦੇ ਹਨ। ਅੱਜ ਦਾ ਨੌਜਵਾਨ ਆਪਣੀ ਜ਼ਿੰਦਗੀ ਨੂੰ ਸਾਰਥਕ ਬਣਾਉਣ ਬਾਰੇ ਸੋਚੇ ਬਿਨਾਂ ਸਿਰਫ਼ ਨਾਮ ਅਤੇ ਪੈਸਾ ਕਮਾਉਣ ਬਾਰੇ ਹੀ ਸੋਚ ਰਿਹਾ ਹੈ।
ਇਕ ਸਰਵੇਖਣ ਮੁਤਾਬਕ ਬਹੁਤ ਘੱਟ ਲੋਕ ਅਜਿਹੇ ਹਨ, ਜਿਨ੍ਹਾਂ ਨੇ ਯੂ-ਟਿਊਬ 'ਤੇ 1000 ਜਾਂ ਇਸ ਤੋਂ ਵੱਧ ਸਬਸਕ੍ਰਾਈਬਰ ਬਣਾਏ ਹੁੰਦੇ ਹਨ। ਬਾਕੀ ਜਿਹੜੇ ਲੋਕ ਪੈਸਾ ਅਤੇ ਸ਼ੋਹਰਤ ਕਮਾਉਣਾ ਚਾਹੁੰਦੇ ਸਨ, ਉਹ ਆਪਣੀ ਜ਼ਿੰਦਗੀ ਦੇ ਕਈ ਮਹੱਤਵਪੂਰਨ ਸਾਲ ਬਰਬਾਦ ਕਰ ਦਿੰਦੇ ਹਨ ਅਤੇ ਵਾਪਸ ਪਹਿਲੀ ਸਥਿਤੀ ‘ਤੇ ਆ ਜਾਦੇ ਹਨ। ਅੱਜ ਦੇ ਨੌਜਵਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਯੂ-ਟਿਊਬ ‘ਤੇ ਹਰ ਕੋਈ ਕਾਮਯਾਬ ਨਹੀਂ ਹੋ ਸਕਦਾ ਹੈ। ਅੱਜ ਦੇ ਨੌਜਵਾਨਾਂ ਨੂੰ ਯੂ-ਟਿਊਬ ਨੂੰ ਮਨੋਰੰਜਨ ਦਾ ਸਾਧਨ ਅਤੇ ਕੁਝ ਨਵਾਂ ਸਿੱਖਣ ਦਾ ਸਾਧਨ ਸਮਝਣਾ ਚਾਹੀਦਾ ਹੈ। ਯੂ-ਟਿਊਬ 'ਤੇ ਬਹੁਤ ਸਾਰੀਆ ਅਜਿਹੀਆਂ ਚੀਜ਼ਾਂ ਮਿਲਦੀਆਂ ਹਨ ਜੋ ਬਹੁਤ ਲਾਭਦਾਇਕ ਹੁੰਦੀਆਂ ਹਨ। ਨੌਜਵਾਨ ਨੂੰ ਅਪੀਲ ਹੈ ਕਿ ਉਹ ਕਿ ਯੂ-ਟਿਊਬ ‘ਤੇ ਆਪਣਾ ਚੈਨਲ ਬਣਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਕਿਉਂਕਿ ਇਸ ਦੀ ਜ਼ਿਆਦਾ ਵਰਤੋ ਕਈ ਵਾਰ ਉਨ੍ਹਾਂ ਨੂੰ ਅਜਿਹੀ ਹਨ੍ਹੇਰੀ ਦੁਨੀਆ ‘ਚ ਲੈ ਜਾਦੀ ਹੈ, ਜਿੱਥੋਂ ਮਾਨਸਿਕ ਤੌਰ 'ਤੇ ਵਾਪਸ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਇਹ ਵੀ ਪੜ੍ਹੋ: Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ ਕਰਵਾਉਣ 'ਤੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
