'ਯੈਲੋ ਬ੍ਰਿਗੇਡ' ਦੀ ਜੇਤੂ ਪਟੜੀ 'ਤੇ ਵਾਪਸੀ ਕਰਵਾਉਣ ਉਤਰੇਗਾ ਧੋਨੀ

Saturday, Apr 06, 2019 - 05:31 PM (IST)

'ਯੈਲੋ ਬ੍ਰਿਗੇਡ' ਦੀ ਜੇਤੂ ਪਟੜੀ 'ਤੇ ਵਾਪਸੀ ਕਰਵਾਉਣ ਉਤਰੇਗਾ ਧੋਨੀ

ਚੇਨਈ— ਆਈ. ਪੀ. ਐੱਲ. ਦੀ ਸਭ ਤੋਂ ਸਫਲ ਟੀਮ ਚੇਨਈ ਸੁਪਰ ਕਿੰਗਜ਼ 12ਵੇਂ ਸੈਸ਼ਨ ਵਿਚ ਵੀ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ, ਹਾਲਾਂਕਿ ਮੁੰਬਈ ਇੰਡੀਅਨਜ਼ ਤੋਂ ਮਿਲੀ ਪਿਛਲੀ ਹਾਰ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਸ਼ਨੀਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਘਰੇਲੂ ਮੁਕਾਬਲੇ ਵਿਚ ਟੀਮ ਨੂੰ ਜਿੱਤ ਦੀ ਪਟੜੀ 'ਤੇ ਵਾਪਸ ਲਿਆਉਣ ਦਾ ਦਬਾਅ ਹੋਵੇਗਾ।
ਚੇਨਈ ਨੇ ਮੰੁੰਬਈ ਦੇ ਘਰੇਲੂ ਮੈਦਾਨ 'ਤੇ ਉਸ ਤੋਂ ਪਿਛਲਾ ਮੈਚ 37 ਦੌੜਾਂ ਨਾਲ ਗੁਆਇਆ ਸੀ। ਹਾਲਾਂਕਿ ਆਪਣੇ ਹੁਣ ਤਕ ਦੇ ਚਾਰ ਮੈਚਾਂ ਵਿਚ ਇਹ ਉਸ ਦੀ ਪਹਿਲੀ ਹੀ ਹਾਰ ਹੈ ਤੇ ਉਸ ਨੇ ਆਪਣੇ ਸ਼ੁਰੂਆਤੀ ਤਿੰਨੋਂ ਮੈਚ ਜਿੱਤੇ ਹਨ। ਉਹ 6 ਅੰਕਾਂ ਨਾਲ ਤੀਜੇ ਨੰਬਰ 'ਤੇ ਚੱਲ ਰਹੀ ਹੈ, ਜਦਕਿ ਕਿੰਗਜ਼ ਇਲੈਵਨ ਪੰਜਾਬ ਦਾ ਵੀ 12ਵੇਂ ਸੈਸ਼ਨ ਵਿਚ ਪ੍ਰਦਰਸ਼ਨ ਸ਼ੁਰੂਆਤ ਤੋਂ ਬਿਹਤਰੀਨ ਰਿਹਾ ਹੈ ਤੇ ਉਸ ਦੇ ਵੀ ਚੇਨਈ ਦੇ ਬਰਾਬਰ ਅੰਕ ਹਨ ਪਰ ਬਿਹਤਰ ਰਨ ਰੇਟ ਨਾਲ ਉਹ ਦੂਜੇ ਨੰਬਰ 'ਤੇ ਹੈ। ਪੰਜਾਬ ਨੇ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾਇਆ ਸੀ।
ਦੋਵਾਂ ਟੀਮਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਪੰਜਾਬ ਤੇ ਚੇਨਈ ਵਿਚਾਲੇ ਬਰਾਬਰੀ ਦੇ ਮੁਕਾਬਲੇ ਦੀ ਉਮੀਦ ਕੀਤੀ ਜਾ ਸਕਦੀ ਹੈ। ਚੇਨਈ ਦੇ ਨਿਵਾਸੀ ਆਰ. ਅਸ਼ਵਿਨ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੀ ਅਗਵਾਈ ਵਿਚ ਪੰਜਾਬ ਦਾ ਜੇਤੂ ਰੱਥ ਬਰਕਰਾਰ ਰੱਖੇ, ਜਦਕਿ ਝਾਰਖੰਡ ਦਾ ਧੋਨੀ ਆਪਣੀ ਕਪਤਾਨੀ ਵਿਚ ਚੇਨਈ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਵਾਪਸ ਕਰਵਾ ਕੇ ਜਿੱਤ ਦੀ ਪਟੜੀ 'ਤੇ ਉਤਾਰਨ ਦੀ ਕੋਸ਼ਿਸ਼ ਕਰੇਗਾ। 
ਪੰਜਾਬ ਜੇਕਰ ਚੇਨਈ ਦੇ ਮੈਦਾਨ 'ਤੇ ਵੀ ਜਿੱਤ ਦਰਜ ਕਰਦਾ ਹੈ ਤਾਂ ਨਾ ਸਿਰਫ ਇਸ ਨਾਲ ਉਸ ਦਾ ਆਤਮ-ਵਿਸ਼ਵਾਸ ਵਧੇਗਾ ਸਗੋਂ ਉਹ ਅੰਕ ਸੂਚੀ ਵਿਚ ਵੀ ਚੋਟੀ 'ਤੇ ਪਹੁੰਚ ਜਾਵੇਗੀ। ਆਈ. ਪੀ. ਐੱਲ. ਵਿਚ ਪਹਿਲੇ ਖਿਤਾਬ ਦੀ ਭਾਲ ਵਿਚ ਰੁੱਝੀ ਪੰਜਾਬ ਦਾ ਦਿੱਲੀ ਵਿਰੁੱਧ ਮੈਚ ਵੀ ਕਾਫੀ ਰੋਮਾਂਚਕ ਰਿਹਾ ਸੀ।


author

satpal klair

Content Editor

Related News