ਬ੍ਰੈਂਡਨ ਮੈਕੁਲਮ ਨੂੰ ਪਛਾੜ ਧੋਨੀ ਨੇ ਬਣਾਇਆ ਛੱਕਿਆਂ ਦਾ ਰਿਕਾਰਡ

01/20/2017 3:41:07 PM

ਕਟਕ— ਇੱਥੇ ਇੰਗਲੈਂਡ ਦੇ ਖਿਲਾਫ ਦੂਜੇ ਵਨਡੇ ਮੈਚ ''ਚ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਸੈਂਕੜੇ ਦੇ ਨਾਲ-ਨਾਲ ਵਨਡੇ ''ਚ 200 ਛੱਕੇ ਲਗਾਉਣ ਦਾ ਰਿਕਾਰਡ ਵੀ ਬਣਾ ਲਿਆ ਹੈ। ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ ਨੂੰ ਪਛਾੜ ਕੇ ਧੋਨੀ ਵਨਡੇ ਕ੍ਰਿਕਟ ''ਚ 200 ਛੱਕੇ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ 48ਵੇਂ ਓਵਰ ''ਚ ਲਿਆਮ ਪਲੰਕੇਟ ਦੀ ਗੇਂਦ ''ਤੇ ਛੱਕਾ ਲਗਾ ਕੇ ਇਹ ਮੁਕਾਮ ਹਾਸਲ ਕੀਤਾ। ਧੋਨੀ ਨੇ ਮੈਚ ''ਚ 122 ਗੇਂਦਾਂ ਦਾ ਸਾਹਮਣਾ ਕਰਦੇ ਹੋਏ 134 ਦੌੜਾਂ ਦੀ ਪਾਰੀ ਖੇਡੀ ਜਿਸ ''ਚ 10 ਚੌਕੇ ਅਤੇ 6 ਛੱਕੇ ਸ਼ਾਮਲ ਸਨ।

ਜੇਕਰ ਕੌਮਾਂਤਰੀ ਵਨਡੇ ਕ੍ਰਿਕਟ ''ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਦੀ ਗੱਲ ਕਰੀਏ ਤਾਂ ਉਹ ਹੈ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ। ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੀ ਦਰਜ ਹੈ, ਜਿਨ੍ਹਾਂ ਨੇ 398 ਵਨਡੇ ਮੈਚਾਂ ''ਚ 351 ਸਭ ਤੋਂ ਜ਼ਿਆਦਾ ਛੱਕਾ ਲਗਾਏ। ਜਦਕਿ ਸਨਤ ਜੈਸੂਰਯਾ ਅਤੇ ਕ੍ਰਿਸ ਗੇਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ''ਤੇ ਹਨ।

ਵਨਡੇ ਕ੍ਰਿਕਟ ''ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼
1. ਸ਼ਾਹਿਦ ਅਫਰੀਦੀ (ਪਾਕਿਸਤਾਨ) : 398 ਮੈਚ - 351 ਛੱਕੇ
2. ਸਨਤ ਜੈਸੂਰਯਾ (ਸ਼੍ਰੀਲੰਕਾ) : 445 ਮੈਚ - 270 ਛੱਕੇ
3. ਕ੍ਰਿਸ ਗੇਲ (ਵੈਸਟਇੰਡੀਜ਼) : 269 ਮੈਚ - 238 ਛੱਕੇ
4. ਮਹਿੰਦਰ ਸਿੰਘ ਧੋਨੀ (ਭਾਰਤ) : 285 ਮੈਚ - 203 ਛੱਕੇ
5. ਬ੍ਰੈਂਡਨ ਮੈਕੁਲਮ (ਨਿਊਜ਼ੀਲੈਂਡ) : 260 ਮੈਚ - 200 ਛੱਕੇ


Related News