ਕੋਲਕਾਤਾ ਨੂੰ ਹਰਾਉਣ ਤੋਂ ਬਾਅਦ ਧੋਨੀ ਨੇ ਦਿੱਤਾ ਇਹ ਬਿਆਨ

Monday, Apr 15, 2019 - 12:26 AM (IST)

ਕੋਲਕਾਤਾ ਨੂੰ ਹਰਾਉਣ ਤੋਂ ਬਾਅਦ ਧੋਨੀ ਨੇ ਦਿੱਤਾ ਇਹ ਬਿਆਨ

ਜਲੰਧਰ— ਕੋਲਕਾਤਾ ਨਾਇਟ ਰਾਇਡਰਜ ਨੂੰ ਈਡਨ ਗਾਰਡਨ 'ਚ ਹਰਾ ਕੇ ਚੇਨਈ ਸੁਪਰ ਕਿੰਗਜ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਹੁਣ ਪਿੱਛ 'ਚ ਏਂਠਨ ਹੋ ਗਈ ਹੈ ਅਤੇ ਉਸ ਦੇ ਨਾਲ ਕਾਫੀ ਤਕਲੀਫ ਹੋ ਰਹੀ ਹੈ। ਉਮੀਦ ਹੈ ਕਿ ਇਹ ਜਲਦੀ ਠੀਕ ਹੋ ਜਾਵੇਗੀ। ਧੋਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਟੀਮ ਦੀ ਗੇਂਦਬਾਜ਼ੀ ਬਹੁਤ ਵਧੀਆ ਸੀ ਅਤੇ ਇਕ ਪੂਰੀ ਟੀਮ ਦੇ ਰੁਪ 'ਚ ਅਸੀਂ ਵਧੀਆ ਗੇਂਦਬਾਜ਼ੀ ਕੀਤੀ। ਤਾਹੀਰ ਨੇ ਸਾਨੂੰ ਸਮੇਂ 'ਤੇ ਵਿਕਟ ਦਿਵਾਈ। ਲਿਨ ਦੇ ਕੋਲ ਵਧੀਆ ਦਿਨ ਸੀ ਪਰ ਸਾਨੂੰ ਦੂਜੇ ਪਾਸੇ ਵਿਕਟਾਂ ਹਾਸਲ ਕਰਦੇ ਰਹੇ। ਟੀਮ ਕਾਫੀ ਗਹਿਰਾਈ ਨਾਲ ਬੱਲੇਬਾਜ਼ੀ ਕਰਦੀ , ਇਸ ਲਈ ਸਾਨੂੰ ਮੌਕਾ ਲੈਣਾ ਪਵੇਗਾ।
ਧੋਨੀ ਨੇ ਕਿਹਾ ਕਿ ਵਿਰੋਧੀ ਟੀਮ ਦੇ ਆਧਾਰ 'ਤੇ ਅਸੀਂ ਆਪਣੀਆਂ ਯੋਜਨਾਵਾਂ ਬਦਲਦੇ ਰਹਿੰਦੇ ਹਾਂ। ਮੈਂ ਗੇਂਦਬਾਜ਼ਾਂ ਤੋਂ ਬਾਅਦ ਜਲਦੀ ਜਾਣਾ ਚਾਹੁੰਦਾ ਸੀ। ਰੈਨਾ ਵੀ ਅੱਜ ਵਧੀਆ ਟਚ 'ਚ ਦਿਖ ਰਿਹਾ ਸੀ।


author

satpal klair

Content Editor

Related News