9 ਸਾਲ ਬਾਅਦ ਜ਼ੀਰੋ 'ਤੇ ਉੱਡਿਆ ਧੋਨੀ ਦਾ ਵਿਕਟ, ਜਾਣੋ ਪਹਿਲੀ ਵਾਰ ਕਦੋਂ ਹੋਏ (0) 'ਤੇ ਆਊਟ

Tuesday, Mar 05, 2019 - 05:44 PM (IST)

9 ਸਾਲ ਬਾਅਦ ਜ਼ੀਰੋ 'ਤੇ ਉੱਡਿਆ ਧੋਨੀ ਦਾ ਵਿਕਟ, ਜਾਣੋ ਪਹਿਲੀ ਵਾਰ ਕਦੋਂ ਹੋਏ (0) 'ਤੇ ਆਊਟ

ਸਪੋਰਟਸ ਡੈਸਕ : ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਮੈਚ ਵਿਚ ਜਿੱਥੇ ਟੀਮ ਨੂੰ ਜਿਤਾਉਣ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਮਹੱਤਪੂਰਨ ਭੂਮਿਕਾ ਰਹੀ ਸੀ। ਉੱਥੇ ਹੀ ਦੂਜੇ ਵਨ ਡੇ ਵਿਚ ਧੋਨੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਿਆ। ਪਹਿਲੇ ਵਨ ਡੇ ਦੀ ਤਰ੍ਹਾਂ ਹੀ ਇਸ ਵਾਰ ਵੀ ਲੋਕਾਂ ਨੂੰ ਉਮੀਦ ਸੀ ਕਿ ਧੋਨੀ ਦਾ ਬੱਲਾ ਨਾਗਪੁਰ ਵਿਚ ਆਸਟਰੇਲੀਆ ਖਿਲਾਫ ਬਰਸੇਗਾ ਪਰ ਅਜਿਹਾ ਨਹੀਂ ਹੋ ਸਕਿਆ। ਧਿਆਨ ਦੇਣ ਯੋਗ ਹੈ ਕਿ ਪਹਿਲੀ ਵਾਰ ਵਨ ਡੇ ਕੌਮਾਂਤਰੀ ਵਿਚ ਧੋਨੀ ਬੰਗਲਾਦੇਸ਼ ਖਿਲਾਫ ਡੈਬਿਯੂ ਮੈਚ ਵਿਚ ਜ਼ੀਰੋ 'ਤੇ ਆਊਟ ਹੋਏ ਸੀ।

ਕੇਦਾਰ ਯਾਦਵ ਦੇ ਆਊਟ (33ਵੇਂ ਓਵਰ ਦੀ ਦੂਜੀ ਗੇਂਦ 'ਤੇ) ਹੋਣ ਤੋਂ ਬਾਅਦ ਜਿਵੇਂ ਹੀ ਧੋਨੀ ਮੈਦਾਨ 'ਤੇ ਉੱਤਰੇ ਤਾਂ ਫੈਂਸ ਦੇ ਚਿਹਰਿਆਂ 'ਤੇ ਇਕ ਅਲੱਗ ਹੀ ਉਤਸ਼ਾਹ ਸੀ ਪਰ ਅਗਲੀ ਹੀ ਗੇਂਦ 'ਤੇ ਧੋਨੀ ਐਡਮ ਜਾਂਪਾ ਦੀ ਗੇਂਦ 'ਤੇ ਉਸਮਾਨ ਖਵਾਜ਼ਾ ਨੂੰ ਕੈਚ ਦੇ ਬੈਠੇ ਅਤੇ ਪਹਿਲੀ ਗੇਂਦ 'ਤੇ ਬਿਨਾ ਖਾਤਾ ਖੋਲੇ ਪਵੇਲੀਅਨ ਪਰਤ ਗਏ।

PunjabKesari

ਵਨ ਡੇ ਇੰਟਰਨੈਸ਼ਨਲ ਵਿਚ 5ਵੀਂ ਵਾਰ 0 'ਤੇ ਆਊਟ ਹੋਏ ਧੋਨੀ
ਬੰਗਲਾਦੇਸ਼, ਚਟਗਾਂਵ, 2004, ਡੈਬਿਯੂ ਮੈਚ
ਸ਼੍ਰੀਲੰਕਾ, ਅਹਿਮਦਾਬਾਦ, 2005
ਸ਼੍ਰੀਲੰਕਾ, ਪੋਰਟ ਆਫ ਸਪੇਨ, 2007
ਆਸਟਰੇਲੀਆ, ਵਾਈਜੈਗ, 2010
ਆਸਟਰੇਲੀਆ, ਨਾਗਪੁਰ, 2019

PunjabKesari

ਨਾਗਪੁਰ ਵਿਚ ਕਾਫੀ ਚੰਗਾ ਰਿਹਾ ਹੈ ਧੋਨੀ ਦਾ ਰਿਕਾਰਡ
ਜ਼ਿਕਰਯੋਗ ਹੈ ਕਿ ਇਸ ਮੈਦਾਨ 'ਤੇ ਧੋਨੀ ਦਾ ਪਿਛਲਾ ਰਿਕਾਰਡ ਕਾਫੀ ਚੰਗਾ ਰਿਹਾ ਹੈ। ਜੇਕਰ ਪਿਛਲੇ 5 ਮੈਚਾਂ ਦੀ ਗੱਲ ਕਰੀਏ ਤਾਂ ਧੋਨੀ ਨੇ 102 ਦੀ ਸਟ੍ਰਾਈਕ ਰੇਟ ਨਾਲ 268 ਦੌੜਾਂ ਬਣਾਈਆਂ ਸੀ। ਅਜਿਹੇ 'ਚ ਉਮੀਦ ਤਾਂ ਇਹ ਹੀ ਸੀ ਕਿ ਧੋਨੀ ਦਾ ਬੱਲਾ ਇਸ ਵਾਰ ਵੀ ਅੱਗ ਉਗਲੇਗਾ ਪਰ ਅਜਿਹਾ ਨਹੀਂ ਹੋ ਸਕਿਆ।


Related News