ਧੋਨੀ ਨੇ ਬੇਟੀ ਜੀਵਾ ਨੂੰ ਘੁਮਾਇਆ ਬਾਈਕ ''ਤੇ (Video)

04/26/2020 1:22:34 PM

ਨਵੀਂ ਦਿੱਲੀ : ਕੋਰੋਨਾ ਵਾਇਰਸ (ਕੋਵਿਡ-19) ਕਾਰਨ ਵਿਸ਼ਵ ਘਰ ਵਿਚ ਕੈਦ ਹੈ। ਇਸ ਦੌਰਾਨ ਭਾਰਤੀ ਕ੍ਰਿਕਟਰ ਸਣੇ ਖੇਡ ਜਗਤ ਦੇ ਧਾਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਜਾਂ ਫਿਰ ਕੁਝ ਨਵੀਆਂ ਗਤੀਵਿਧੀਆਂ ਕਰਨ ਵਿਚ ਰੁੱਝੇ ਹੋਏ ਹਨ। ਇਸ ਵਿਚਾਲੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ ਇਕ ਵੀਡੀਓ ਪੋਸਟ ਕੀਤੀ ਹੈ। 

ਇਸ ਵਿਚ ਧੋਨੀ ਆਪਣੀ ਬੇਟੀ ਜੀਵਾ ਨੂੰ ਬਾਈਕ ਉੱਪਰ ਬੈਠਾ ਕੇ ਘੁਮਾਉਂਦਾ ਨਜ਼ਰ ਆ ਰਿਹਾ ਹੈ। ਧੋਨੀ ਨੇ ਆਪਣੇ ਫਾਰਮ ਹਾਊਸ ਦੇ ਬਗੀਚੇ ਵਿਚ ਜੀਵਾ ਨੂੰਘੁਮਾਉਂਦਾ ਸੀ। ਸਾਕਸ਼ੀ ਨੇ ਇੰਸਟਾਗ੍ਰਾਮ ਵੀਡੀਓ ਨੂੰ ਚੇਨਈ ਸੁਪਰ ਕਿੰਗਜ਼ (ਸੀ. ਐੱਸ.ਕੇ.) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ। ਸਾਕਸ਼ੀ ਇਸ ਵੀਡੀਓ ਨੂੰ ਸ਼ੂਟ ਕਰਦੇ ਸਮੇਂ ਕਹਿ ਰਹੀ ਹੈ, ''ਇੱਥੇ 2 ਬੱਚੇ ਖੇਡ ਰਹੇ ਹਨ... ਇਕ ਵੱਡਾ ਬੱਚਾ ਤੇ ਇਕ ਛੋਟਾ ਬੱਚਾ।''


Ranjit

Content Editor

Related News