ਕਸ਼ਮੀਰ 'ਚ ਧੋਨੀ ਨੇ ਫੌਜ ਦੇ ਜਵਾਨਾਂ ਨਾਲ ਖੇਡਿਆ ਵਾਲੀਬਾਲ (ਵੀਡੀਓ)
Monday, Aug 05, 2019 - 01:18 AM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਐਤਵਾਰ ਨੂੰ ਪ੍ਰਦੇਸ਼ਿਕ ਸੈਨਾ ਦੀ ਉਸਦੀ ਬਟਾਲੀਅਨ ਨਾਲ ਵਾਲੀਬਾਲ ਖੇਡਦੇ ਹੋਏ ਦੇਖਿਆ ਗਿਆ। ਧੋਨੀ ਨੇ ਕ੍ਰਿਕਟ ਤੋਂ ਦੋ ਮਹੀਨਿਆਂ ਦੀ ਬ੍ਰੇਕ ਲਈ ਹੋਈ ਹੈ ਤੇ ਉਹ 31 ਜੁਲਾਈ ਤੋਂ ਆਪਣੀ ਬਟਾਲੀਅਨ ਨਾਲ ਜੁੜਿਆ ਹੋਇਆ ਹੈ।
Lt. Colonel Mahendra Singh Dhoni spotted playing volleyball with his Para Territorial Battalion!💙😊
— MS Dhoni Fans Official (@msdfansofficial) August 4, 2019
Video Courtesy : DB Creation #IndianArmy #MSDhoni #Dhoni pic.twitter.com/H6LwyC4ALb
ਇਸ ਦੌਰਾਨ ਉਸਦੇ ਗਸ਼ਤ, ਚੌਕਸੀ ਤੇ ਚੌਕੀ 'ਤੇ ਨਿਗਰਾਨੀ ਕਰਨ ਦੀ ਉਮੀਦ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਪੋਸਟ ਕਰਦਿਆ ਹੋਇਆ ਕੈਪਸ਼ਨ ਦਿੱਤੀ ਕਿ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ ਪ੍ਰਦੇਸ਼ਿਕ ਸੈਨਾ ਦੀ ਬਟਾਲੀਅਨ ਦੇ ਨਾਲ ਬਾਲੀਬਾਲ ਖੇਡਦੇ ਹੋਏ ਸਪਾਟ ਹੋਏ!