ਧੋਨੀ ਸੰਨਿਆਸ ਦੇ ਕਰੀਬ, BCCI ਨੇ ਸਾਲਾਨਾ ਕਰਾਰ 'ਚੋਂ ਕੀਤਾ ਬਾਹਰ

01/16/2020 2:32:09 PM

ਨਵੀਂ ਦਿੱਲੀ : ਬੀ. ਸੀ. ਸੀ. ਆਈ. ਨੇ ਸਾਲ 2020 ਦੇ ਸਾਲਾਨਾ ਕਰਾਰ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੂਚੀ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਨਹੀਂ ਹੈ। ਇਸ ਸੂਚੀ ਵਿਚ 27 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ।

A+ : ਇਸ ਵਿਚ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰੋਹਿਤ ਸ਼ਰਮਾ ਨੂੰ A+ ਗਰੇਡ ਵਿਚ ਰੱਖਿਆ ਗਿਆ ਹੈ। A + ਗਰੇਡ ਵਾਲੇ ਖਿਡਾਰੀਆਂ ਨੂੰ ਸਾਲਾਨਾ 7 ਕਰੋੜ ਦੇ ਕਰਾਰ ਵਿਚ ਸ਼ਾਮਲ ਕੀਤਾ ਗਿਆ ਹੈ।

A : ਇਸ ਤੋਂ ਬਾਅਦ A ਗ੍ਰੇਡ ਵਿਚ ਖਿਡਾਰੀਆਂ ਨੂੰ 5 ਕਰੋੜ ਸਾਲਾਨਾ ਸੈਲਰੀ ਦੇ ਤੌਰ 'ਤੇ ਦਿੱਤੇ ਜਾਣਗੇ। ਇਸ ਵਿਚ ਰਵੀ ਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਕੇ. ਐੱਲ. ਰਾਹੁਲ, ਸ਼ਿਖਰ ਧਵਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ, ਰਿਸ਼ਭ ਪੰਤ।

B : ਗ੍ਰੇਡ ਵਿਚ ਖਿਡਾਰੀਆਂ ਨੂੰ ਸਾਲਾਨਾ 3 ਕਰੋੜ ਮਿਲਣਗੇ। ਇਸ ਸੂਚੀ ਵਿਚ ਰਿਧਿਮਾਨ ਸਾਹਾ, ਉਮੇਸ਼ ਯਾਦਵ, ਯੁਜਵੇਂਦਰ ਚਾਹਲ, ਹਾਰਦਿਕ ਪੰਡਯਾ, ਮਯੰਕ ਅਗਰਵਾਲ ਸ਼ਾਮਲ ਹਨ।

C : ਗ੍ਰੇਡ ਵਿਚ ਸ਼ਾਮਲ ਖਿਡਾਰੀ ਕੇਦਾਰ ਜਾਧਵ, ਨਵਦੀਪ ਸੈਣੀ, ਦੀਪਕ ਚਾਹਰ, ਮਨੀਸ਼ ਪਾਂਡੇ, ਹਨੁਮਾ ਵਿਹਾਰੀ, ਸ਼ਾਰਦੁਲ ਠਾਕੁਰ, ਸ਼੍ਰੇਅਸ ਅਈਅਰ ਤੇ ਵਾਸ਼ਿੰਗਟਨ ਸੁੰਦਰ। ਸੀ. ਗ੍ਰੇਡ ਵਿਚ ਖਿਡਾਰੀਆਂ ਨੂੰ ਸਾਲਾਨਾ 1 ਕਰੋੜ ਮਿਲੇਗਾ।


Related News