ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆ ''ਚ ਪ੍ਰਸਿੱਧ ਬਣਾਇਆ : ਰਾਸ਼ਟਰਪਤੀ

Monday, Sep 30, 2019 - 09:43 PM (IST)

ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆ ''ਚ ਪ੍ਰਸਿੱਧ ਬਣਾਇਆ : ਰਾਸ਼ਟਰਪਤੀ

ਰਾਂਚੀ— ਝਾਰਖੰਡ ਦੀਆਂ ਕਈ ਹਸਤੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਇਥੇ ਕਿਹਾ ਕਿ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆ ਵਿਚ ਪ੍ਰਸਿੱਧ ਬਣਾਇਆ ਹੈ। ਕੋਵਿੰਦ ਰਾਂਚੀ ਯੂਨੀਵਰਸਿਟੀ ਦੇ 33ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਕੋਵਿੰਦ ਨੇ ਕਿਹਾ, ''ਐੱਮ. ਐੱਸ. ਧੋਨੀ ਨੇ ਕੱਲ (ਐਤਵਾਰ) ਮੇਰੇ ਨਾਲ ਰਾਜ ਭਵਨ ਵਿਚ ਰਸਮੀ ਮੁਲਾਕਾਤ ਕੀਤੀ। ਮੈਨੂੰ ਚੰਗਾ ਲੱਗਾ। ਮੈਂ ਉਸ ਨੂੰ ਕਿਹਾ ਕਿ ਉਹ ਚਮਕ-ਦਮਕ ਤੋਂ ਦੂਰ (ਲੋਅ ਪ੍ਰੋਫਾਈਲ) ਰਹਿੰਦਾ ਹੈ ਪਰ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਉਹ ਪ੍ਰਭਾਵਸ਼ਾਲੀ ਹੈ।''
ਰਾਸ਼ਟਰਪਤੀ ਨੇ ਇਸ ਮੌਕੇ ਤੀਰਅੰਦਾਜ਼ ਦੀਪਿਕਾ ਕੁਮਾਰੀ ਤੇ 1928 ਦੇ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਜੈਪਾਲ ਸਿੰਘ ਮੁੰਡਾ ਦੀਆਂ ਉਪਲੱਬਧੀਆਂ ਦੀ ਵੀ ਸ਼ਲਾਘਾ ਕੀਤੀ। ਇਨ੍ਹਾਂ ਦੋਵਾਂ ਦਾ ਸਬੰਧ ਝਾਰਖੰਡ ਨਾਲ ਹੈ।


author

Gurdeep Singh

Content Editor

Related News