ਧੋਨੀ ਨੇ ਰਚਿਆ ਇਤਿਹਾਸ, ਚੇਨਈ ਵਲੋਂ ਲਗਾਇਆ ''ਦੋਹਰਾ ਸੈਂਕੜਾ''

04/17/2021 2:41:52 AM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 'ਚ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਟੀਮ ਦਾ ਮੁਕਾਬਲਾ ਪੰਜਾਬ ਕਿੰਗਜ਼ ਦੇ ਨਾਲ ਖੇਡਿਆ ਗਿਆ, ਜਿਸ 'ਚ ਚੇਨਈ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਸੀ. ਐੱਸ. ਕੇ. ਨੂੰ ਪਹਿਲੇ ਮੈਚ 'ਚ ਦਿੱਲੀ ਕੈਪੀਟਲਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੇਨਈ ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮਹਿੰਦਰ ਸਿੰਘ ਧੋਨੀ ਨੇ ਆਈ. ਪੀ. ਐੱਲ. 2021 'ਚ ਪੰਜਾਬ ਕਿੰਗਜ਼ ਦੇ ਨਾਲ ਮੁਕਾਬਲੇ 'ਚ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਧੋਨੀ ਚੇਨਈ ਵਲੋਂ 200 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ।

ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ


ਧੋਨੀ ਨੇ ਚੇਨਈ ਵਲੋਂ 176 ਮੈਚ ਆਈ. ਪੀ. ਐੱਲ. 'ਚ ਖੇਡੇ ਹਨ। ਇਸ ਤੋਂ ਇਲਾਵਾ ਧੋਨੀ ਨੇ 24 ਮੁਕਾਬਲੇ ਚੈਂਪੀਅਨਸ ਲੀਗ ਟੀ-20 'ਚ ਚੇਨਈ ਵਲੋਂ ਖੇਡੇ ਹਨ। ਚੇਨਈ ਸੁਪਰ ਕਿੰਗਜ਼ ਵਲੋਂ 200ਵਾਂ ਮੈਚ ਖੇਡੇ ਹਨ ਅਤੇ ਧੋਨੀ ਨੇ ਸੀ. ਐੱਸ. ਕੇ. ਨੂੰ 3 ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ ਹੈ। ਉਸਦੀ 'ਚ ਸੀ. ਐੱਸ. ਕੇ. ਨੇ 2 ਵਾਰ ਚੈਂਪੀਅਨ ਲੀਗ ਟੀ-20 ਦਾ ਖਿਤਾਬ ਵੀ ਜਿੱਤਿਆ ਹੈ।

ਇਹ ਖ਼ਬਰ ਪੜ੍ਹੋ- ਰਨ ਆਊਟ ਕਰਨ 'ਚ ਮਾਸਟਰ ਦੀ ਡਿਗਰੀ ਹਾਸਲ ਕਰ ਰੱਖੀ ਹੈ ਜਡੇਜਾ ਨੇ, ਦੇਖੋ ਰਿਕਾਰਡ


ਇਸ ਤੋਂ ਪਹਿਲਾਂ ਸ਼ੇਨ ਵਾਟਸਨ ਨੇ ਟਵੀਟ ਕਰ ਧੋਨੀ ਨੂੰ ਚੇਨਈ ਵਲੋਂ 200ਵਾਂ ਮੈਚ ਖੇਡਣ ਦੇ ਲਈ 'ਬੈਸਟ ਆਫ ਲੱਕ' ਕਿਹਾ ਸੀ। ਉਨ੍ਹਾਂ ਨੇ ਲਿਖਿਆ ਕਿ -ਤੁਸੀਂ ਚੇਨਈ ਟਮ ਦੀ ਦਿਲ ਦੀ ਧੜਕਣ ਹੋ ਅਤੇ ਮਹਾਨ ਖਿਡਾਰੀਆਂ 'ਚੋਂ ਇਕ ਹੋ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News