ਧੋਨੀ ਤਰੋਤਾਜਾ ਤੇ ਮਾਨਸਿਕ ਤੌਰ ''ਤੇ ਮਜ਼ਬੂਤ ਹੈ : ਫਲੇਮਿੰਗ

09/18/2020 8:55:38 PM

ਆਬੂ ਧਾਬੀ–  ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਇਕ ਸਾਲ ਤੋਂ ਵੱਧ ਸਮੇਂ ਦੀ ਬ੍ਰੇਕ ਕਾਫੀ ਫਾਇਦੇਮੰਦ ਰਰਹੀ, ਜਿਸ ਨਾਲ ਉਹ ਤਰੋਤਾਜਾ ਹੋ ਕੇ ਤਕਨੀਕੀ ਰੂਪ ਨਾਲ ਵੱਖਰੇ ਤੌਰ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੈ।

PunjabKesari
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਫਲੇਮਿੰਗ ਨੇ ਕਿਹਾ ਕਿ ਉਸਦੀ ਟੀਮ ਦਾ ਵੱਡੇ ਮੈਚ ਜਿੱਤਣ ਦਾ ਤਜਰਬਾ ਅਗਲੇ 53 ਦਿਨਾਂ ਤਕ ਕਾਫੀ ਕੰਮ ਆਵੇਗਾ। ਪਿਛਲੇ ਮਹੀਨੇ ਧੋਨੀ ਨੇ ਇਕ ਸਾਲ ਤੋਂ ਵੱਧ ਸਮੇਂ ਦੀ ਬ੍ਰੇਕ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਤੇ ਜਦੋਂ ਉਸਦੀਆਂ ਤਿਆਰੀਆਂ ਦੇ ਬਾਰੇ ਵਿਚ ਫਲੇਮਿੰਗ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ,''ਕੁਝ ਤਰੀਕਿਆਂ ਨਾਲ ਬ੍ਰੇਕ ਸਾਡੇ ਤਜਰਬੇਕਾਰ ਤੇ ਵੱਡੀ ਉਮਰ ਦੇ ਖਿਡਾਰੀਆਂ ਲਈ ਕਾਫੀ ਕਾਰਗਾਰ ਹੋ ਸਕਦੀ ਹੈ। ਐੱਮ. ਐੱਸ. ਕਾਫੀ ਤਰੋਤਾਜਾ ਹੈ ਤੇ ਚੰਗਾ ਕਰਨ ਨੂੰ ਤਿਆਰ ਹੈ।''


Gurdeep Singh

Content Editor

Related News