ਪਿੱਠ ਦੀ ਦਰਦ ਕਾਰਨ ਧੋਨੀ ਟੀਮ ਚੋਂ ਬਾਹਰ, ਰੈਨਾ ਕਰ ਰਹੇ ਹਨ ਚੇਨਈ ਦੀ ਕਪਤਾਨੀ
Wednesday, Apr 17, 2019 - 09:20 PM (IST)

ਹੈਦਰਾਬਾਦ— ਪਿੱਠ ਦੀ ਦਰਦ ਕਾਰਨ ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬੁੱਧਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਈ. ਪੀ. ਐੱਲ. ਮੁਕਾਬਲੇ 'ਚ ਆਰਾਮ ਦਿੱਤਾ ਗਿਆ ਹੈ। 2010 ਤੋਂ ਬਾਅਦ ਇਸ ਤਰ੍ਹਾਂ ਪਹਿਲੀ ਬਾਰ ਹੋਇਆ ਜਦੋਂ ਉਹ ਚੇਨਈ ਦੀ ਟੀਮ ਦੀ ਕਪਤਾਨੀ ਨਹੀਂ ਕਰ ਰਹੇ ਹਨ। ਸੁਰੇਸ਼ ਰੈਨਾ ਇਸ ਮੈਚ 'ਚ ਕਪਤਾਨੀ ਕਰ ਰਹੇ ਹਨ। ਰੈਨਾ ਨੇ ਟਾਸ ਜਿੱਤ ਕੇ ਕਿਹਾ ਕਿ ਧੋਨੀ ਆਰਾਮ ਕਰਨਾ ਚਾਹੁੰਦੇ ਸਨ ਉਹ ਅਗਲੇ ਮੈਚ 'ਚ ਵਾਪਸੀ ਕਰਨਗੇ। ਇਸ ਅਨੁਭਵੀ ਖਿਡਾਰੀ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ। 2 ਬਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੂੰ ਕੋਲਕਾਤਾ ਨਾਈਟ ਰਾਈਡਰ ਵਿਰੁੱਧ ਸੱਟ ਲੱਗੀ ਸੀ ਤੇ ਇਸ ਮੈਚ ਤੋਂ ਬਾਅਦ ਧੋਨੀ ਨੇ ਕਿਹਾ ਸੀ ਕਿ ਅਜੇ ਇਹ ਧੋੜਾ ਸਖਤ ਲੱਗ ਰਿਹਾ ਹੈ ਪਰ ਉਮੀਦ ਕਰਦਾ ਹਾਂ ਕਿ ਇਹ ਵਧੀਆ ਹੋਵੇਗਾ। ਮੈਚ ਤੋਂ ਪਹਿਲਾਂ ਧੋਨੀ ਨੇ ਫੁੱਟਬਾਲ ਖੇਡ ਕੇ ਵਾਰਮ ਅੱਪ ਕਰਦੇ ਦਿਖੇ ਪਰ ਇਸ ਤੋਂ ਬਾਆਦ ਰੈਨਾ ਟਾਸ ਦੇ ਲਈ ਆ ਗਏ। ਇਹ ਚੌਥੀ ਬਾਰ ਹੈ ਜਦੋਂ ਧੋਨੀ ਚੇਨਈ ਸੁਪਰਕਿੰਗਜ਼ ਦੇ ਲਈ ਆਈ. ਪੀ. ਐੱਲ. ਨਹੀਂ ਖੇਡ ਰਹੇ ਹਨ।