ਧੋਨੀ ਨੇ ਬਦਲੀ ਆਪਣੀ ਲੁੱਕ, ਫ੍ਰੈਂਚ ਕੱਟ ''ਚ ਆਏ ਸਾਹਮਣੇ (ਵੀਡੀਓ)

Wednesday, May 13, 2020 - 02:32 AM (IST)

ਧੋਨੀ ਨੇ ਬਦਲੀ ਆਪਣੀ ਲੁੱਕ, ਫ੍ਰੈਂਚ ਕੱਟ ''ਚ ਆਏ ਸਾਹਮਣੇ (ਵੀਡੀਓ)

ਨਵੀਂ ਦਿੱਲੀ— ਇਕ ਦਿਨ ਪਹਿਲਾਂ ਹੀ ਆਪਣੀ ਚਿੱਟੀ ਦਾੜੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਤੋਂ ਇਕ ਦਿਨ ਬਾਅਦ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਸੋਸ਼ਲ ਮੀਡੀਆ 'ਤੇ ਨਵਾਂ ਲੁੱਕ ਸਾਹਮਣੇ ਆਇਆ ਹੈ। ਇਸ ਚਰਚਾ ਤੋਂ ਬਾਅਦ ਐੱਮ. ਐੱਸ. ਧੋਨੀ ਨੇ ਤੁਰੰਤ ਹੀ ਆਪਣੀ ਲੁੱਕ ਬਦਲ ਦਿੱਤੀ ਹੈ। ਜਾਰੀ ਵੀਡੀਓ 'ਚ ਧੋਨੀ ਨਵੇਂ ਹੇਅਰ ਸਟਾਈਲ ਦੇ ਨਾਲ ਨਜ਼ਰ ਆ ਰਹੇ ਹਨ ਪਰ ਨਵੀਂ ਲੁੱਕ 'ਚ ਧੋਨੀ ਦਾ ਖਿੱਚ ਦਾ ਕੇਂਦਰ ਉਸਦੀ ਫ੍ਰੈਂਚ ਕੱਟ ਦਾੜੀ ਹੈ। ਸ਼ੇਅਰ ਕੀਤੀ ਵੀਡੀਓ 'ਚ ਧੋਨੀ ਬੇਟੀ ਜੀਵਾ ਤੇ ਆਪਣੇ ਕੁੱਤੇ ਦੇ ਨਾਲ ਦਿਖਾਈ ਦੇ ਰਹੇ ਹਨ ਤੇ ਪਿਛਲੇ ਵੀਡੀਓ ਦੀ ਤੁਲਨਾ 'ਚ ਐੱਮ. ਐੱਸ. ਧੋਨੀ ਇਸ ਵੀਡੀਓ 'ਚ ਬਹੁਤ ਹੀ ਸ਼ਾਂਤ ਦਿਖਾਈ ਦੇ ਰਹੇ ਹਨ। ਨਵੀਂ ਲੁੱਕ ਦੀ ਇਕ ਹੋਰ ਖਾਸ ਗੱਲ ਹੈ ਕਿ ਮਾਹੀ ਦੀ ਦਾੜੀ ਹੁਣ ਪੂਰੀ ਤਰ੍ਹਾ ਕਾਲੀ ਹੋ ਗਈ ਹੈ। ਇਕ ਦਿਨ ਪਹਿਲਾਂ ਹੀ ਟਵਿੱਟਰ 'ਤੇ ਚਿੱਟੀ ਦਾੜੀ ਤੋਂ ਬਾਅਦ ਉਸਦੇ ਪ੍ਰਸ਼ੰਸਕਾਂ 'ਚ ਨਿਰਾਸ਼ਾ ਦੇਖੀ ਗਈ ਸੀ ਤੇ ਪ੍ਰਸ਼ੰਸਕਾਂ ਨੇ ਇੱਥੇ ਤਕ ਲਿਖਿਆ ਸੀ ਕਿ ਉਨ੍ਹਾਂ ਦਾ ਸ਼ੇਰ ਬੁੱਢਾ ਹੋ ਰਿਹਾ ਹੈ।

 
 
 
 
 
 
 
 
 
 
 
 
 
 

😍❤

A post shared by Team India 🇮🇳 (@indiancricketteam7) on May 11, 2020 at 6:00am PDT


ਇਸ ਤੋਂ ਬਾਅਦ ਸੋਮਵਾਰ ਨੂੰ ਧੋਨੀ ਦੀ ਮਾਂ ਦੇਵਕੀ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਮਾਂ ਦੇ ਲਈ ਉਸਦਾ ਬੇਟਾ ਕਦੀ ਬੁੱਢਾ ਨਹੀਂ ਹੁੰਦਾ। ਐੱਮ. ਐੱਸ. ਧੋਨੀ ਦੀ ਇਹ ਨਵੀਂ ਲੁੱਕ ਤੇ ਉਸਦੀ ਕਾਲੀ ਦਾੜੀ ਨਿਸ਼ਚਿਤ ਹੀ ਉਸਦੇ ਚਾਹੁਣ ਵਾਲਿਆਂ 'ਚ ਨਕਾਰਾਤਮਕਤਾ ਨੂੰ ਮਿਟਾਉਣ ਦਾ ਕੰਮ ਕਰੇਗੀ। ਚਿੱਟੀ ਦਾੜੀ ਨਾਲ ਕੋਈ ਬੁੱਢਾ ਨਹੀਂ ਹੁੰਦਾ ਤੇ ਜੋ ਗੱਲ ਮਾਈਨੇ ਰੱਖਦੀ ਹੈ ਉਹ ਹੈ ਖਿਡਾਰੀ ਦਾ ਖੇਡ ਤੇ ਦਮਖਮ। ਜੋ ਐੱਮ. ਐੱਸ. ਧੋਨੀ ਦਾ ਅੱਜ ਵੀ ਪਹਿਲਾਂ ਵਰਗਾ ਹੀ ਹੈ।


author

Gurdeep Singh

Content Editor

Related News