ਧੋਨੀ ਨੇ ਆਪਣੇ ਫਾਰਮ ਹਾਊਸ ''ਚ ਮਨਾਇਆ ਆਪਣੇ ਬਚਪਨ ਦੇ ਦੋਸਤ ਦਾ ਜਨਮਦਿਨ

Monday, Nov 11, 2019 - 09:55 PM (IST)

ਧੋਨੀ ਨੇ ਆਪਣੇ ਫਾਰਮ ਹਾਊਸ ''ਚ ਮਨਾਇਆ ਆਪਣੇ ਬਚਪਨ ਦੇ ਦੋਸਤ ਦਾ ਜਨਮਦਿਨ

ਜਲੰਧਰ— ਸਾਬਕਾ ਭਾਰਤੀ ਕਪਤਾਨ ਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਕਿਸੇ ਦਾ ਜਨਮਦਿਨ ਮਨਾ ਰਹੇ ਹਨ। ਧੋਨੀ ਜਿਸ ਵਿਅਕਤੀ ਦਾ ਜਨਮਦਿਨ ਮਨਾ ਰਹੇ ਹਨ ਉਹ ਕੋਈ ਹੋਰ ਨਹੀਂ ਬਲਕਿ ਧੋਨੀ ਦਾ ਬਚਪਨ ਦਾ ਦੋਸਤ ਸੀਮਾਂਤ ਲੋਹਾਨੀ ਹੈ। ਧੋਨੀ ਨੇ ਰਾਂਚੀ ਸਥਿਤ ਆਪਣੇ ਫਾਰਮ ਹਾਊਸ 'ਚ ਲੋਹਾਨੀ ਦਾ ਜਨਮਦਿਨ ਮਨਾਇਆ ਤੇ ਇਸ ਦੌਰਾਨ ਉਹ ਲੋਹਾਨੀ ਨੂੰ ਕੇਕ ਲਗਾਉਂਦੇ ਵੀ ਨਜ਼ਰ ਆਏ।

PunjabKesari
ਲੋਹਾਨੀ ਦਾ ਜਨਮਦਿਨ ਮਨਾਉਣ ਲਈ ਸਾਰੇ ਪੁਰਾਣੇ ਦੋਸਤ ਇਕੱਠੇ ਹੋਏ ਸਨ। ਧੋਨੀ ਜ਼ਿਆਦਾਤਰ ਆਪਣੇ ਸਾਥੀ ਖਿਡਾਰੀਆਂ ਦੇ ਚਿਹਰੇ 'ਤੇ ਕੇਕ ਲਗਾਉਂਦੇ ਹੋਏ ਦਿਖਾਈ ਦਿੰਦੇ ਹਨ ਤੇ ਇਸ ਦੌਰਾਨ ਹੀ ਕੁਝ ਲੋਹਾਨੀ ਦੇ ਜਨਮਦਿਨ 'ਤੇ ਵੀ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਲੋਹਾਨੀ ਨੇ ਧੋਨੀ ਦੇ ਨਾਲ ਦਿਵਾਲੀ 'ਤੇ ਫੋਟੋ ਸ਼ੇਅਰ ਕੀਤੀ ਸੀ। ਲੋਹਾਨੀ ਤੇ ਉਸਦੀ ਪਤਨੀ ਦੇ ਘਰ 'ਤੇ ਵੀ ਦਿਖਾਈ ਦਿੱਤੀ ਸੀ। ਲੋਹਾਨੀ ਦਾ ਕਿਰਦਾਰ ਧੋਨੀ 'ਤੇ ਬਣੀ ਫਿਲਮ ਐੱਮ. ਐੱਸ. ਧੋਨੀ ਦ ਅਨਟੋਲਡ ਸਟੋਰੀ ਫਿਲਮ 'ਚ ਵੀ ਸੀ।


author

Gurdeep Singh

Content Editor

Related News