ਚੰਡੀਗੜ੍ਹ ਕਲੱਬ ਦਾ ਕਾਰਜਕਾਰੀ ਮੈਂਬਰ ਜ਼ਬਰਨ ਵਸੂਲੀ ਦੇ ਦੋਸ਼ ’ਚ ਕਾਬੂ

Thursday, Oct 23, 2025 - 01:30 PM (IST)

ਚੰਡੀਗੜ੍ਹ ਕਲੱਬ ਦਾ ਕਾਰਜਕਾਰੀ ਮੈਂਬਰ ਜ਼ਬਰਨ ਵਸੂਲੀ ਦੇ ਦੋਸ਼ ’ਚ ਕਾਬੂ

ਮੋਹਾਲੀ (ਜੱਸੀ) : ਚੰਡੀਗੜ੍ਹ ਕਲੱਬ ਦੇ ਕਾਰਜਕਾਰੀ ਮੈਂਬਰ ਵਿਕਾਸ ਬੈਕਟਰ ਨੂੰ ਜ਼ਬਰਨ ਵਸੂਲੀ ਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ਾਂ ’ਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁੱਲਾਂਪੁਰ ਵਿਖੇ ਧਾਰਾ-308(3) ਤੇ 351(3) ਤਹਿਤ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਮੁਲਜ਼ਮ ਨੂੰ ਪੁਲਸ ਹਿਰਾਸਤ ’ਚ ਭੇਜ ਦਿੱਤਾ। ਪੁਲਸ ਸੂਤਰਾਂ ਮੁਤਾਬਕ ਬੈਕਟਰ ਤੇ ਸਾਥੀਆਂ ਨੇ ਵਕੀਲ ਗੌਰਵ ਧੀਰ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਸੀ। ਸ਼ਿਕਾਇਤਕਰਤਾ ਨੇ ਬੈਕਟਰ ’ਤੇ ਜ਼ਬਰਨ ਵਸੂਲੀ ਤੇ ਧਮਕੀਆਂ ਦੇਣ ਦਾ ਦੋਸ਼ ਲਾਇਆ।
ਜਾਂਚ ਦੌਰਾਨ ਬੈਕਟਰ ਦੇ ਸਾਥੀ ਰਮਨ ਅਗਰਵਾਲ ਦਾ ਨਾਮ ਐੱਫ. ਆਈ. ਆਰ ’ਚ ਵੀ ਹੈ ਤੇ ਨਿਤਿਨ ਗੋਇਲ ਤੋਂ ਮੰਗਲਵਾਰ ਨੂੰ ਪੁਲਸ ਵੱਲੋਂ ਲੰਬੀ ਪੁੱਛਗਿੱਛ ਕੀਤੀ ਗਈ। ਪੁਲਸ ਮੁਲਜ਼ਮਾਂ ਨਾਲ ਜੁੜੇ ਵੱਡੇ ਨੈੱਟਵਰਕ ਦੀ ਜਾਂਚ ਦੇ ਨਾਲ-ਨਾਲ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾਵਾਂ ਹਨ। ਸੂਤਰਾਂ ਮੁਤਾਬਕ ਬੈਕਟਰ ਨੇ ਕਈ ਅਧਿਕਾਰੀਆਂ ਨਾਲ ਨੇੜਤਾ ਦਾ ਦਾਅਵਾ ਕੀਤਾ ਸੀ, ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ। ਪੁਲਸ ਮੁਤਾਬਕ ਬੈਕਟਰ ਤੇ ਉਸ ਦੇ ਸਾਥੀ, ਸ਼ਿਕਾਇਤਕਰਤਾ ਤੋਂ ਪੈਸੇ ਮੰਗਣ ਲਈ ਧਮਕੀਆਂ ਤੇ ਹਥਿਆਰਾਂ ਦੀ ਵਰਤੋਂ ਕਰ ਰਹੇ ਸਨ।


author

Babita

Content Editor

Related News