ਵਿਕਟ ਦੇ ਪਿੱਛੇ ਵੀ ਗੇਂਦਬਾਜ਼ ਦੀ ਬਾਡੀ ਲੈਂਗੁਏਜ ਸਮਝ ਜਾਂਦੇ ਹਨ ਧੋਨੀ : ਚਹਲ
Thursday, Oct 11, 2018 - 05:45 PM (IST)

ਨਵੀਂ ਦਿੱਲੀ— ਧੋਨੀ ਦੀ ਨੁਮਾਇੰਦਗੀ 'ਚ ਕਈ ਕ੍ਰਿਕਟਰਾਂ ਨੇ ਆਪਣੇ ਹੁਨਰ ਨੂੰ ਨਿਖਾਰਿਆ ਹੈ। ਜਿਸ 'ਚ ਇਕ ਨੌਜਵਾਨ ਲੇਗ ਸਪਿੰਨਰ ਯੁਜਵੇਂਦਰ ਚਹਲ ਵੀ ਹੈ।
ਆਪਣੇ ਹੁਨਰ ਨਾਲ ਚਹਲ ਨੇ ਦੁਨੀਆਭਰ ਦੇ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ 'ਤੇ ਨਚਾਇਆ ਹੈ। ਹੁਣ ਉਹ ਭਾਰਤ ਦੇ ਸ਼ਾਨਦਾਰ ਗੇਂਦਬਾਜ਼ਾਂ 'ਚੋਂ ਇਕ ਹੈ। ਸੀਮਿਤ ਓਵਰਾਂ ਦੇ ਖੇਡ 'ਚ ਉਹ ਕੁਲਦੀਪ ਯਾਦਵ ਦੇ ਨਾਲ ਮਿਲ ਕੇ ਭਾਰਤੀ ਸਪਿਨ ਹਮਲਾਵਾਰ ਨੂੰ ਸੰਭਾਲਦੇ ਹਨ। 2016 'ਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 28 ਸਾਲਾਂ ਇਸ ਸਪਿਨਰ ਨੇ 31 ਵਨਡੇ ਇੰਟਰਨੈਸ਼ਨਲ ਅਤੇ 26 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। ਅਤੇ ਚਹਲ ਇਸ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਦਾ ਵੱਡਾ ਸਹਿਯੋਗ ਹੈ।
ਚਹਲ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਮੈਚ ਦੌਰਾਨ ਮੈਂ ਜਦੋਂ ਵੀ ਪਰੇਸ਼ਾਨੀ 'ਚ ਹੁੰਦਾ ਹਾਂ ਤਾਂ ਧੋਨੀ ਤੋਂ ਸਲਾਹ ਲੈਂਦਾ ਹਾਂ। ਚਹਲ ਨੇ ਅੱਗੇ ਕਿਹਾ ਕਿ ਧੋਨੀ ਦੀ ਸਮਝ ਸ਼ਾਨਦਾਰ ਹੈ। ਉਹ ਵਿਕਟ ਦੇ ਪਿੱਛੇ ਹਨ ਗੇਂਦਬਾਜ਼ ਦੀ ਬਾਡੀ ਲੈਂਗਵੇਜ਼ ਦੇਖ ਕੇ ਦੱਸ ਸਕਦੇ ਹਨ ਕਿ ਉਸ ਨੂੰ ਕੁਝ ਦੁਵਿਧਾ ਹੈ ਜਾ ਉਹ ਕੁਝ ਪੁੱਛਣਾ ਚਾਹੁੰਦਾ ਹੈ। ਜਦੋਂ ਮੈਂ ਮੁਸ਼ਕਲ 'ਚ ਹੁੰਦਾ ਹਾਂ ਤਾਂ ਉਹ ਮੇਰੇ ਕੋਲ ਆ ਕੇ ਮੇਰੀ ਮੁਸ਼ਕਲ ਦਾ ਹੱਲ ਕਰਦੇ ਹਨ।
ਇਸ ਨੌਜਵਾਨ ਸਪਿਨਰ ਨੇ ਕਿਹਾ ਕਿ ਧੋਨੀ ਸਿਰਫ ਮੇਰੀ ਹੀ ਨਹੀਂ ਜਦਕਿ ਬਾਕੀ ਗੇਂਦਬਾਜ਼ਾਂ ਦੀ ਵੀ ਮਦਦ ਕਰਦੇ ਹਨ। ਸਾਡੀ ਕਿਸਮਤ ਵਧੀਆ ਹੈ ਕਿ ਉਹ ਟੀਮ 'ਚ ਹਨ। ਚਹਲ ਨੇ ਹਾਲ ਹੀ 'ਚ ਸਮਾਪਤ ਹੋਏ ਏਸ਼ੀਆ ਕੱਪ ਦੇ ਸੁਪਰ 4 ਸਟੇਜ 'ਤੇ ਪਾਕਿਸਤਾਨ ਖਿਲਾਫ ਹੋਏ ਮੁਕਾਬਲੇ ਦੌਰਾਨ ਧੋਨੀ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ।
ਉਸ ਨੇ ਕਿਹਾ ਕਿ ਮੈਚ ਦੌਰਾਨ ਰੋਹਿਤ ਸ਼ਰਮਾ (ਏਸ਼ੀਆ ਕੱਪ ਦੇ ਦੌਰਾਨ ਭਾਰਤ ਦੀ ਕਪਤਾਨੀ ਕਰਨ ਵਾਲੇ) ਧੋਨੀ ਨਾਲ ਗੱਲ ਕਰ ਰਹੇ ਸਨ। ਰੋਹਿਤ ਮੇਰੇ ਕੋਲ ਆਏ ਅਤੇ ਮੈਨੂੰ ਪਾਵਰਪਲੇ 'ਚ ਗੇਂਦਬਾਜ਼ੀ ਕਰਨ ਨੂੰ ਕਿਹਾ। ਮੈਂ ਧੋਨੀ ਵਲ ਦੇਖਿਆ ਅਤੇ ਉਹ ਦੌੜੇ ਹੋਏ ਮੇਰੇ ਕੋਲ ਆਏ ਅਤੇ ਸਟੰਪ ਟੂ ਸਟੰਪ ਗੇਂਦਬਾਜ਼ੀ ਕਰਨ ਨੂੰ ਕਿਹਾ। ਮੈਂ ਵੀ ਇਸ ਤਰ੍ਹਾਂ ਹੀ ਕੀਤਾ ਅਤੇ ਇਮਾਮ ਓਲ ਹਕ ਨੂੰ lbw ਆਊਟ ਕੀਤਾ।
ਧੋਨੀ ਦੀ ਹੀ ਕਪਤਾਨੀ 'ਚ ਜਿੰਬਾਬਵੇ ਖਿਲਾਫ ਆਪਣੇ ਵਨਡੇ ਅਤੇ ਟੀ-20 ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਚਹਲ ਨੇ ਕਿਹਾ ਕਿ ਇਹ ਪਹਿਲ ਮੌਕਾ ਨਹੀਂ ਜਦੋਂ ਧੋਨੀ ਨੇ ਮੇਰੀ ਮਦਦ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਮੈਨੂੰ ਉਨ੍ਹਾਂ ਦੇ ਕਾਰਨ ਵਿਕਟ ਮਿਲੇ ਹਨ।
ਚਹਲ ਨੇ ਏਸ਼ੀਆ ਕੱਪ ਦੇ ਪੰਜ ਮੈਚਾਂ 'ਚ 6 ਵਿਕਟਾਂ ਹਾਸਲ ਕੀਤੀਆਂ। ਰੋਹਿਤ ਦੀ ਕਪਤਾਨੀ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। 2017 'ਚ ਜਦੋਂ ਮਹਿੰਦਰ ਸਿੰਘ ਧੋਨੀ ਨੇ ਸੀਮਿਤ ਓਵਰਾਂ ਦੀ ਕਪਤਾਨੀ ਅਹੁਦਾ ਛੱਡਿਆ ਸੀ ਤਾਂ ਵਿਰਾਟ ਕੋਹਲੀ ਨੇ ਟਵੀਟ ਕਰ ਕੇ ਧੋਨੀ ਨੂੰ ਹਮੇਸ਼ਾ ਆਪਣਾ ਕਪਤਾਨ ਰਹਿਣ ਦੀ ਗੱਲ ਕਹੀ ਸੀ।