ਲਾਕਡਾਊਨ ਦੌਰਾਨ ਗਾਰਡਨ ''ਚ ਝਾੜੂ ਲਗਾਉਂਦੀ ਨਜ਼ਰ ਆਈ ਧੋਨੀ ਦੀ ਬੇਟੀ ਜੀਵਾ (ਵੀਡੀਓ)
Tuesday, Apr 07, 2020 - 01:19 AM (IST)

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਦੇ ਚਲਦੇ ਪੂਰੇ ਭਾਰਤ 'ਚ ਲਾਕਡਾਊਨ ਹੈ। ਇਸ ਦੌਰਾਨ ਸਾਰੇ ਭਾਰਤੀ ਕ੍ਰਿਕਟਰ ਵੀ ਆਪਣੇ ਪਰਿਵਾਰ ਦੇ ਨਾਲ ਘਰਾਂ 'ਚ ਬੰਦ ਹਨ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਕਪਤਾਨ ਮਹਿੰਦਰ ਸਿੰਘ ਧੋਨੀ ਪਰਿਵਾਰ ਦੇ ਨਾਲ ਰਾਂਚੀ 'ਚ ਆਪਣੇ ਘਰ 'ਚ ਹੀ ਹਨ। ਧੋਨੀ ਦੀ ਬੇਟੀ ਜੀਵਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਆਇਆ ਹੈ, ਜਿਸ 'ਚ ਘਰ ਦੇ ਬਾਹਰ ਗਾਰਡਨ ਧੀ ਸਫਾਈ ਕਰਦੀ ਹੋਈ ਨਜ਼ਰ ਆ ਰਹੀ ਹੈ। ਧੋਨੀ ਦੀ ਪਤਨੀ ਸਾਕਸ਼ੀ ਨੇ ਕੁਝ ਵੀਡੀਓ ਆਪਣੇ ਸਟੇਟਸ 'ਤੇ ਸ਼ੇਅਰ ਕੀਤੇ ਹਨ, ਜਦਕਿ ਇਹ ਵੀਡੀਓ ਜੀਵਾ ਧੋਨੀ ਦੇ ਆਫਿਸ਼ੀਅਲ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ।
ਜੀਵਾ ਗਾਰਡਨ ਦੀ ਸਫਾਈ ਦੇ ਦੌਰਾਨ ਝਾੜੂ ਲਗਾਉਂਦੀ ਨਜ਼ਰ ਆਈ ਤੇ ਨਾਲ ਹੀ ਸੁੱਕੇ ਪੱਤਿਆਂ ਨੂੰ ਚੁੱਕਦੀ ਹੋਈ ਦਿਖੀ। ਧੋਨੀ ਲੰਮੇ ਸਮੇਂ ਤੋਂ ਕ੍ਰਿਕਟ ਤੋਂ ਬ੍ਰੇਕ 'ਤੇ ਹਨ। ਉਨ੍ਹਾਂ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਜੁਲਾਈ 2019 'ਚ ਖੇਡਿਆ ਸੀ। ਆਈ. ਪੀ. ਐੱਲ. 29 ਤੋਂ ਖੇਡਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਪੀੜਤਾਂ ਦੀ ਸੰਖਿਆਂ ਦੇ ਵਧਣ ਕਾਰਨ ਇਸ ਨੂੰ 15 ਅਪ੍ਰੈਲ ਤਕ ਦੇ ਲਈ ਮੁਅੱਤਲ ਕੀਤਾ ਗਿਆ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਆਈ. ਪੀ. ਐੱਲ. ਦੇ ਸ਼ੁਰੂ ਹੋਣ ਅਜੇ ਹੋਰ ਜ਼ਿਆਦਾ ਸਮਾਂ ਲੱਗੇਗਾ ਜਾਂ ਫਿਰ ਇਸ ਸਾਲ ਇਸ ਟੂਰਨਾਮੈਂਟ ਨੂੰ ਰੱਦ ਵੀ ਕਰਨਾ ਪੈ ਸਕਦਾ ਹੈ।
Ziva learning to keep her surroundings clean 👌👍
A post shared by MS Dhoni (@msdhoni7781_fans_page) on Apr 6, 2020 at 3:30am PDT