ਵਰਲਡ ਕੱਪ ਦੇ ਦਬਾਅ ਦਾ ਗੁੱਸਾ ਧੋਨੀ ਨੇ ਪ੍ਰਸ਼ੰਸਕ ''ਤੇ ਇਸ ਤਰ੍ਹਾਂ ਕੱਢਿਆ (Video)

Monday, May 27, 2019 - 04:01 PM (IST)

ਵਰਲਡ ਕੱਪ ਦੇ ਦਬਾਅ ਦਾ ਗੁੱਸਾ ਧੋਨੀ ਨੇ ਪ੍ਰਸ਼ੰਸਕ ''ਤੇ ਇਸ ਤਰ੍ਹਾਂ ਕੱਢਿਆ (Video)

ਸਪੋਰਟਸ ਡੈਸਕ : ਆਈ. ਸੀ. ਸੀ. ਵਿਸ਼ਵ ਕੱਪ 2019 ਲਈ ਭਾਰਤੀ ਕ੍ਰਿਕਟ ਟੀਮ ਪੂਰੀ ਤਰ੍ਹਾਂ ਤਿਆਰ ਹੈ। ਅਜਿਹੇ ਵਿਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਕ੍ਰਿਕਟ ਪ੍ਰਸ਼ੰਸਕ ਦੀ ਕਲਾਸ ਲਗਾਉਂਦਿਆਂ ਦਿਸ ਰਹੇ ਹਨ। ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਬੀਤੇ ਦਿਨੀ ਸਟਾਰ ਸਪੋਰਟਸ ਦੀ ਐਡ ਵਿਚ ਭਾਰਤੀ ਕ੍ਰਿਕਟ ਫੈਨ ਵੱਲੋਂ ਦੱਖਣੀ ਅਫਰੀਕਾ ਅਤੇ ਇੰਗਲੈਂਡ ਦਾ ਮਜ਼ਾਕ ਉਡਾਉਂਦਿਆਂ ਦੇਖਿਆ ਗਿਆ ਸੀ।

 

View this post on Instagram

🙈 - that face when you confidently sing '#CricketKaCrown hum le jayenge' but then meet @mahi7781! The ICC #CWC19 is going to be one tough tournament but ab bol diya toh...🤞🏻 Watch it all LIVE, May 30 onwards, on Star Sports.

A post shared by Star Sports India (@starsportsindia) on

ਦਰਅਸਲ, ਇਕ ਟੀਵੀ ਐਡ ਵਿਚ ਧੋਨੀ ਕ੍ਰਿਕਟ ਪ੍ਰਸ਼ੰਸਕ ਦੀ ਕਲਾਸ ਲਗਾਉਂਦੇ ਦਿਸ ਰਹੇ ਹਨ। ਇਸ ਦੇ ਨਾਲ ਹੀ ਉਹ ਕਹਿ ਰਹੇ ਹਨ ਕਿ ਪਹਿਲਾਂ ਦਬਾਅ ਘੱਟ ਹੈ ਜੋ ਟੀਮ 'ਤੇ ਹੋਰ ਦਬਾਅ ਬਣਾਇਆ ਜਾ ਰਿਹਾ ਹੈ। ਇਸ ਵੀਡੀਓ ਵਿਚ ਪ੍ਰਸ਼ੰਸਕ ਧੋਨੀ ਦੇ ਸਾਹਮਣੇ ਬੈਠਕਾਂ ਵੀ ਲਗਾ ਰਿਹਾ ਹੈ। ਇਸ ਦੌਰਾਨ ਧੋਨੀ ਜਦੋਂ ਕ੍ਰਿਕਟ ਪ੍ਰਸ਼ੰਸਕ ਦੇ ਫੋਨ ਦੀ ਰਿੰਗਟੋਨ 'ਕ੍ਰਾਊਨ ਕ੍ਰਿਕਟ ਦਾ ਮੈਡਮ ਜੀ ਅਸੀਂ ਲੈ ਜਾਵਾਂਗੇ' ਵਜਦੀ ਹੈ ਤਾਂ ਧੋਨੀ ਕਹਿੰਦੇ ਹਨ, ਪਾਰਟਨਰ ਹੁਣ ਬੋਲ ਦਿੱਤਾ ਹੈ ਤਾਂ ਅਸੀਂ ਦੇਖ ਲਵਾਂਗੇ। ਇਸ ਟੀਵੀ ਐਡ ਵਿਚ ਜਦੋਂ ਪ੍ਰਸ਼ੰਸਕ ਧੋਨੀ ਨੂੰ ਬੋਲਦਾ ਹੈ ਕਿ 'ਮਾਹੀ ਭਾਈ ਆਪਣੀ ਟੀਮ ਤਾਂ ਮਜ਼ਬੂਤ ਹੈ' ਤਾਂ ਇਸ 'ਤੇ ਧੋਨੀ ਕਹਿੰਦੇ ਹਨ 'ਮਜ਼ਬੂਤ ਤਾਂ ਬਾਕੀ ਟੀਮਾਂ ਵੀ ਹਨ'।


Related News