ਧੋਨੀ ਦੀਆਂ ਉਪਲੱਬਧੀਆਂ ਨੂੰ ਆਈ. ਪੀ. ਐੱਲ. ਪ੍ਰਬੰਧਨ ਨੇ ਕੀਤਾ ਯਾਦ, ਸ਼ੇਅਰ ਕੀਤੀ ਵੀਡੀਓ

Friday, Mar 25, 2022 - 07:24 PM (IST)

ਧੋਨੀ ਦੀਆਂ ਉਪਲੱਬਧੀਆਂ ਨੂੰ ਆਈ. ਪੀ. ਐੱਲ. ਪ੍ਰਬੰਧਨ ਨੇ ਕੀਤਾ ਯਾਦ, ਸ਼ੇਅਰ ਕੀਤੀ ਵੀਡੀਓ

ਖੇਡ ਡੈਸਕ- ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਅਚਾਨਕ ਵੱਡਾ ਫ਼ੈਸਲਾ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਆਈ. ਪੀ. ਐੱਲ. 2022 ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਹੀ ਧੋਨੀ ਨੇ ਐਲਾਨ ਕਰ ਦਿੱਤਾ ਹੈ ਕਿ ਇਸ ਸੀਜ਼ਨ ਤੋਂ ਹੀ ਚੇਨਈ ਸੁਪਰਕਿੰਗਜ਼ ਦੀ ਕਪਤਾਨੀ ਨਹੀਂ ਕਰਨਗੇ। ਉਨ੍ਹਾਂ ਦੀ ਜਗ੍ਹਾ 'ਤੇ ਚੇਨਈ ਫ੍ਰੈਂਚਾਈਜ਼ੀ ਨੇ ਰਵਿੰਦਰ ਜਡੇਜਾ ਨੂੰ ਕਪਤਾਨ ਨਿਯੁਕਤ ਕੀਤਾ ਹੈ। ਧੋਨੀ ਦੇ ਅਚਾਨਕ ਆਏ ਇਸ ਫ਼ੈਸਲੇ ਨਾਲ ਸਾਰੇ  ਹੈਰਾਨ ਸਨ। ਜਦਕਿ ਆਈ. ਪੀ. ਐੱਲ. ਪ੍ਰਬੰਧਨ ਨੇ ਹੁਣ ਧੋਨੀ ਦੀਆਂ ਰਿਕਾਰਡ ਉਪਲੱਬਧੀਆਂ ਨੂੰ ਯਾਦ ਕਰਨ ਲਈ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਧੋਨੀ ਦੇ ਯਾਦਗਾਰ ਪਲ ਕੈਦ ਹਨ।

ਇਹ ਵੀ ਪੜ੍ਹੋ : ਧੋਨੀ ਦੀਆਂ ਉਪਲੱਬਧੀਆਂ ਨੂੰ ਆਈ. ਪੀ. ਐੱਲ. ਪ੍ਰਬੰਧਨ ਨੇ ਕੀਤਾ ਯਾਦ, ਸ਼ੇਅਰ ਕੀਤੀ ਵੀਡੀਓ

ਧੋਨੀ ਦੇ ਅਚਾਨਕ ਕਪਤਾਨੀ ਛੱਡਣ ਨਾਲ ਪ੍ਰਸ਼ੰਸਕ ਜ਼ਰੂਰ ਨਿਰਾਸ਼ ਹਨ ਪਰ ਚੰਗੀ ਗੱਲ ਇਹ ਹੈ ਕਿ ਨਵੇਂ ਕਪਤਾਨ ਜਡੇਜਾ ਨੂੰ ਅਜੇ ਵੀ ਧੋਨੀ ਦੀ ਮਹੱਤਵਪੂਰਨ ਸਲਾਹ ਵਿਕਟ ਦੇ ਪਿੱਛੇ ਮਿਲਦੀ ਰਹੇਗੀ। ਫਿਲਹਾਲ, ਆਈ. ਪੀ. ਐੱਲ. ਪ੍ਰਬੰਧਨ ਵਲੋਂ ਜਾਰੀ ਢਾਈ ਮਿੰਟ ਦੀ ਵੀਡੀਓ 'ਚ ਧੋਨੀ ਦੀ ਕਪਤਾਨੀ ਪਾਰੀ ਨੂੰ ਦਿਖਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਵਲੋਂ ਜਿੱਤੇ ਗਏ ਚਾਰੋ ਆਈ. ਪੀ. ਐੱਲ. ਟਾਈਟਲ ਦੀ ਵੀ ਝਲਕ ਦਿਸਦੀ ਹੈ।

ਇਹ ਵੀ ਪੜ੍ਹੋ : ਪੈਰਾਸ਼ੂਟਿੰਗ ਚੈਂਪੀਅਨਸ਼ਿਪ 'ਚ ਅਮਨਦੀਪ ਕੌਰ ਨੇ ਜਿੱਤਿਆ ਸੋਨ ਤਮਗ਼ਾ

ਧੋਨੀ ਦੀ ਗੱਲ ਕਰੀਏ ਤਾਂ ਉਹ ਚੇਨਈ ਸੁਪਰ ਕਿੰਗਜ਼ ਨੂੰ ਸਭ ਤੋਂ ਜ਼ਿਆਦਾ ਪਲੇਆਫ਼ 'ਚ ਲਿਜਾਣ ਵਾਲੇ ਕਪਤਾਨ ਹਨ। ਉਹ ਆਈ. ਪੀ. ਐੱਲ. 'ਚ ਬਤੌਰ ਕਪਤਾਨ 100 ਤੋਂ ਜ਼ਿਆਦਾ ਮੁਕਾਬਲੇ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ। ਧੋਨੀ ਨੇ ਪਹਿਲੀ ਵਾਰੀ ਸੀ. ਐੱਸ. ਕੇ. ਨੂੰ 2010 'ਚ ਚੈਂਪੀਅਨ ਬਣਾਇਆ ਸੀ। ਇਸ ਤੋਂ ਅਗਲੇ ਹੀ ਸਾਲ 2011 'ਚ ਚੇਨਈ ਫਿਰ ਚੈਂਪੀਅਨ ਰਹੀ। ਇਸ ਸਾਲ ਭਾਰਤ ਨੇ ਵਿਸ਼ਵ ਕ੍ਰਿਕਟ ਕੱਪ 2011 ਜਿੱਤਿਆ ਸੀ। ਧੋਨੀ ਨੇ ਇਸ ਤੋਂ ਬਾਅਦ 2018 'ਚ ਟੀਮ ਨੂੰ ਚੈਂਪੀਅਨ ਬਣਾਇਆ। ਇਹ ਜਿੱਤ ਇਸ ਲਈ ਖ਼ਾਸ ਸੀ ਕਿਉਂਕਿ ਚੇਨਈ ਬੈਨ ਦੇ ਦੋ ਸਾਲ ਬਾਅਦ ਵਾਪਸੀ ਕਰ ਰਹੀ ਸੀ। ਅੰਤ 'ਚ 2021 ਦਾ ਟਾਈਟਲ ਵੀ ਸੀ. ਐੱਸ. ਕੇ. ਨੇ ਧੋਨੀ ਦੀ ਕਪਤਾਨੀ 'ਚ ਹੀ ਜਿੱਤਿਆ ਸੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News